Punjab
ਪੰਜਾਬ ਹਰਿਆਣਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ
15 ਦਸੰਬਰ 2023: ਪੰਜਾਬ-ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ| ਓਥੇ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਅਦਾਲਤਾਂ ਦੇ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵੀ ਹਨ| ਇਸਦੇ ਨਾਲ ਹੀ ਦੱਸ ਦਈਏ ਕਿ ਪੰਜਾਬ-ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਐਨ.ਕੇ.ਬਾਂਕਾ, ਓਮਕਾਰ ਸਿੰਘ ਬਟਾਲਵੀ, ਸਪਨ ਧੀਰ, ਵਿਕਾਸ ਮਲਿਕ ਅਤੇ ਚੌਹਾਨ ਸਤਵਿੰਦਰ ਸਿੰਘ ਸਿਸੋਦੀਆ ਮੈਦਾਨ ਵਿੱਚ ਹਨ| ਉਪ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨੀਲੇਸ਼ ਭਾਰਦਵਾਜ, ਜਸਦੇਵ ਸਿੰਘ ਬਰਾੜ ਅਤੇ ਗੌਤਮ ਭਾਰਦਵਾਜ ਵਿਚਕਾਰ ਮੁਕਾਬਲਾ ਹੋਵੇਗਾ| ਇਸ ਵਾਰ ਜਨਰਲ ਸਕੱਤਰ ਦੇ ਅਹੁਦੇ ਲਈ ਦੋ ਉਮੀਦਵਾਰ ਹਨ ਅਤੇ ਅਜਿਹੀ ਸਥਿਤੀ ਵਿੱਚ ਸਵਰਨ ਸਿੰਘ ਟਿਵਾਣਾ ਤੇ ਵਿਕਰਾਂਤ ਵਿਚਕਾਰ ਸਿੱਧਾ ਮੁਕਾਬਲਾ ਹੋਵੇਗਾ,ਅੱਜ ਡੇਢ ਲੱਖ ਦੇ ਕਰੀਬ ਵਕੀਲ ਵੋਟ ਪਾਉਣਗੇ ਅਤੇ ਬਾਰ ਐਸੋਸੀਏਸ਼ਨ ਵਿੱਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨਗੇ| ਇਸ ਵਾਰ ਹਾਈ ਕੋਰਟ ਸਮੇਤ ਜ਼ਿਆਦਾਤਰ ਥਾਵਾਂ ‘ਤੇ ਚੋਣਾਂ ਲਈ EVM ਦੀ ਵਰਤੋਂ ਕੀਤੀ ਜਾਵੇਗੀ,ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਏ ਜੋ ਕਿ ਸ਼ਾਮ 4:00 ਵਜੇ ਤੱਕ ਜਾਰੀ ਰਹੇਗੀ,ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ‘ਚ 4540 ਵਕੀਲ ਵੋਟ ਪਾ ਕੇ ਆਪਣਾ ਪ੍ਰਤੀਨਿਧੀ ਚੁਣਨਗੇ| ਇਸ ਵਾਰ 49 ਉਮੀਦਵਾਰ ਮੈਦਾਨ ਵਿੱਚ ਉਤਰੇ ਹਨ| ਚੋਣਾਂ ਲਈ 50 ਈਵੀਐਮ ਮਸ਼ੀਨਾਂ ਮੰਗਵਾਈਆਂ ਗਈਆਂ ਹਨ|