Connect with us

National

ਤਾਲਿਬਾਨ ‘ਤੇ ਕੀ ਹੋਵੇਗੀ ਭਾਰਤ ਦੀ ਰਣਨੀਤੀ ? PMਮੋਦੀ ਨੇ ਬੁਲਾਈ ਸਰਬ ਪਾਰਟੀ ਮੀਟਿੰਗ

Published

on

pm modi

ਅਫਗਾਨਿਸਤਾਨ : ਅਫਗਾਨਿਸਤਾਨ ਵਿੱਚ ਵਿਗੜਦੀ ਸਥਿਤੀ ਦੇ ਵਿਚਕਾਰ ਭਾਰਤ ਸਰਕਾਰ ਦੁਆਰਾ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਹੈ। ਭਾਰਤ ਸਰਕਾਰ ਨੇ 26 ਅਗਸਤ ਨੂੰ ਸਵੇਰੇ 11 ਵਜੇ ਸਰਬ ਪਾਰਟੀ ਮੀਟਿੰਗ ਬੁਲਾਈ ਹੈ, ਜਿਸ ਵਿੱਚ ਅਫਗਾਨਿਸਤਾਨ ਦੇ ਮੁੱਦੇ ‘ਤੇ ਚਰਚਾ ਕੀਤੀ ਜਾਵੇਗੀ।

ਭਾਰਤ ਦਾ ਅਫਗਾਨਿਸਤਾਨ ਵਿੱਚ ਇੱਕ ਵੱਡਾ ਨਿਵੇਸ਼ ਹੈ ਅਤੇ ਇੱਕ ਰਣਨੀਤਕ ਭਾਈਵਾਲ ਹੈ। ਅਜਿਹੀ ਸਥਿਤੀ ਵਿੱਚ, ਤਾਲਿਬਾਨ ਸ਼ਾਸਨ ਦਾ ਆਉਣਾ ਭਾਰਤ ਲਈ ਇੱਕ ਵੱਡੀ ਚੁਣੌਤੀ ਹੈ। ਸਾਰਿਆਂ ਦੀਆਂ ਨਜ਼ਰਾਂ ਇਸ ‘ਤੇ ਹਨ ਕਿ ਭਾਰਤ ਇਸ ਬਾਰੇ ਕੀ ਰਣਨੀਤੀ ਅਪਣਾਉਂਦਾ ਹੈ। ਇਨ੍ਹਾਂ ਮੁੱਦਿਆਂ ‘ਤੇ ਕੇਂਦਰ ਸਰਕਾਰ ਸਾਰੀਆਂ ਸਿਆਸੀ ਪਾਰਟੀਆਂ ਨਾਲ ਵਿਚਾਰ ਵਟਾਂਦਰਾ ਕਰੇਗੀ।

ਅਜੇ ਵੇਟ ਐਂਡ ਵਾਚ ਦੇ ਮੂਡ ‘ਚ ਹੈ ਭਾਰਤ

ਤਾਲਿਬਾਨ ਸ਼ਾਸਨ ਦੇ ਆਉਣ ‘ਤੇ ਭਾਰਤ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ, ਪਰ ਹੁਣ ਫੋਕਸ ਭਾਰਤੀ ਨਾਗਰਿਕਾਂ ਨੂੰ ਉੱਥੋਂ ਕੱਢਣ ‘ਤੇ ਹੈ। ਭਾਰਤ ਨੇ ਹੁਣ ਤੱਕ ਅਫਗਾਨਿਸਤਾਨ ਤੋਂ 500 ਤੋਂ ਵੱਧ ਭਾਰਤੀਆਂ ਨੂੰ ਕੱਢਿਆ ਹੈ।

ਜੇਕਰ ਅਸੀਂ ਭਾਰਤ ਦੇ ਰੁਖ ਦੀ ਗੱਲ ਕਰੀਏ ਤਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਪਿਛਲੇ ਦਿਨੀਂ ਬਿਆਨ ਦਿੱਤਾ ਸੀ ਕਿ ਉਹ ਅਫਗਾਨਿਸਤਾਨ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੇ ਹਨ ਅਤੇ ਹਰ ਤਰ੍ਹਾਂ ਨਾਲ ਚਰਚਾ ਚੱਲ ਰਹੀ ਹੈ। ਭਾਰਤ ਦੀ ਤਰਫੋਂ, ਅਮਰੀਕਾ ਅਤੇ ਹੋਰ ਸਬੰਧਤ ਦੇਸ਼ਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਆਵਾਜ਼ ਉਠਾਈ ਜਾ ਚੁੱਕੀ ਹੈ ਕਿ ਕੇਂਦਰ ਸਰਕਾਰ ਨੂੰ ਤਾਲਿਬਾਨੀ ਸ਼ਾਸਨ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਪਰ ਭਾਰਤ ਸਰਕਾਰ ਇਸ ਵੇਲੇ ਅਜੇ ਵੇਟ ਐਂਡ ਵਾਚ ਦੇ ਮੂਡ ‘ਚ ਹੈ ਅਤੇ ਸਾਰਾ ਧਿਆਨ ਲੋਕਾਂ ਦੇ ਬਚਾਅ ਮਿਸ਼ਨ ‘ਤੇ ਹੈ ।

ਅਫਗਾਨਿਸਤਾਨ ਭਾਰਤ ਲਈ ਬਹੁਤ ਮਹੱਤਵਪੂਰਨ ਹੈ। ਇੱਥੇ ਸੈਂਕੜੇ ਪ੍ਰੋਜੈਕਟਾਂ ਵਿੱਚ ਭਾਰਤ ਦੇ ਅਰਬਾਂ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ ।ਇਸ ਤੋਂ ਇਲਾਵਾ ਰਣਨੀਤਕ ਅਤੇ ਖੇਤਰੀ ਸਥਿਤੀ ਦੇ ਹਿਸਾਬ ਨਾਲ ਅਫਗਾਨਿਸਤਾਨ ਦਾ ਵੀ ਬਹੁਤ ਮਹੱਤਵ ਹੈ। ਅਜਿਹੇ ‘ਚ ਭਾਰਤ ਇਸ ਵਿਸ਼ੇ ‘ਤੇ ਸੁਚੇਤ ਕਦਮ ਚੁੱਕ ਰਿਹਾ ਹੈ ।