International
ਇਹਨਾਂ ਤਿੰਨ ਬੈਂਕਾਂ ਵਿਚ ਖਾਤਾ ਹੋਣ ਤੇ ATM ਤੋਂ ਜਿਨੀ ਮਰਜੀ ਵਾਰ ਕਢਵਾਓ ਪੈਸੇ, ਕੋਈ ਚਾਰਜ ਨਹੀਂ ਲੱਗੇਗਾ
ਹਾਲ ਹੀ ‘ਚ ਰਿਜ਼ਰਵ ਬੈਂਕ ਆਫ ਇੰਡੀਆ ਦੀ ਇਕ ਕਮੇਟੀ ਨੇ ਬੈਂਕਾਂ ਨੂੰ ਗਾਹਕਾਂ ਨੂੰ ਫ੍ਰੀ ਲਿਮਟ ਖ਼ਤਮ ਹੋਣ ਤੋਂ ਬਾਅਦ ਏਟੀਐੱਮ ਚਾਰਜ ਵਧਾਉਣ ਦੀ ਇਜਾਜ਼ਤ ਦਿੱਤੀ ਹੈ। ਅਸਲ ਵਿਚ ਕੇਂਦਰੀ ਬੈਂਕ ਨੇ ਬੈਂਕਾਂ ਨੂੰ ਹਾਇਰ ਇੰਟਰਚੇਂਜ ਚਾਰਜ ਤੇ ਏਟੀਐੱਮ ਆਪਰੇਸ਼ਨਲ ਕਾਸਟ ‘ਚ ਵਾਧੇ ਦੀ ਨੁਕਸਾਨਪੂਰਤੀ ਦੇ ਨਾਂ ‘ਤੇ ਇਸ ਦੀ ਇਜਾਜ਼ਤ ਦਿੱਤੀ ਸੀ। ਪਹਿਲਾਂ ਤੋਂ ਤੈਅ ਹੈ ਕਿ ਫ੍ਰੀ ਲਿਮਟ ਖ਼ਤਮ ਹੋਣ ਤੋਂ ਬਾਅਦ ਏਟੀਐੱਮ ਤੋਂ ਕੈਸ਼ ਕਢਵਾਉਣਾ ਮਹਿੰਗਾ ਹੋ ਜਾਵੇਗਾ। ਅਜਿਹੇ ਵਿਚ ਕੁਝ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਅਨਲਿਮਟਿਡ ਕੈਸ਼ ਕਢਵਾਉਣ ਦੀ ਛੋਟ ਦਿੱਤੀ ਹੈ।
ਇਸੇ ਸਾਲ ਅਗਸਤ ਮਹੀਨੇ ਦੀ ਪਹਿਲੀ ਤਰੀਕ ਤੋਂ ਬੈਂਕ ਆਪਣੀ ਇਹ ਫੀਸ ਵਧਾ ਦੇਣਗੇ। ਫਿਲਹਾਲ ਦੇਸ਼ ਵਿਚ ਜ਼ਿਆਦਾਤਰ ਪ੍ਰਾਈਵੇਟ ਤੇ ਸਰਕਾਰੀ ਬੈਂਕ ਅਰਬਨ ਸਿਟੀ ਤੇ ਟਾਊਨ ‘ਚ 3 ਤੋਂ 5 ਫ੍ਰੀ ਏਟੀਐੱਮ ਟ੍ਰਾਂਜ਼ੈਕਸ਼ਨ ਦੀ ਇਜਾਜ਼ਤ ਦਿੰਦੇ ਹਨ। ਹਾਲਾਂਕਿ, ਗ੍ਰਾਮੀਣ ਖੇਤਰਾਂ ‘ਚ ਬੈਂਕ ਵੱਧ ਤੋਂ ਵੱਧ 5 ਮੁਫ਼ਤ ਏਟੀਐੱਮ ਟ੍ਰਾਂਜ਼ੈਕਸ਼ਨ ਦੀ ਇਜਾਜ਼ਤ ਦਿੰਦੇ ਹਨ। ਇਹ ਬੈਂਕ ਹਨ ਇੰਡਸਇੰਡ ਬੈਂਕ ਆਈਡੀਬੀਆਈ ਤੇ ਸਿਟੀ ਬੈਂਕ।
ਕੈਸ਼ ਕਢਵਾਉਣ ‘ਤੇ ਲੱਗਣ ਵਾਲਾ ਚਾਰਜ ਹੁਣ 20 ਰੁਪਏ ਤੋਂ ਵਧਾ ਕੇ 21 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ RBI ਨੇ ਬੈਂਕਾਂ ਨੂੰ ਇੰਟਰਚੇਂਜ ਚਾਰਜ ਦੇ ਰੂਪ ‘ਚ 16 ਰੁਪਏ ਦੀ ਬਜਾਏ 17 ਰੁਪਏ ਵਸੂਲਣ ਦੀ ਇਜਾਜ਼ਤ ਦਿੱਤੀ ਹੈ। ਕਾਰਡ ਜਾਰੀਕਰਤਾ ਬੈਂਕ ਵੱਲੋਂ ਉਸ ਬੈਂਕ ਨੂੰ ਭੁਗਤਾਨ ਕੀਤਾ ਜਾਂਦਾ ਹੈ ਜਿਸ ਦਾ ATM ਕੈਸ਼ ਕਢਵਾਉਣ ਲਈ ਵਰਤੋਂ ਕੀਤੀ ਜਾਂਦੀ ਹੈ। ਉੱਥੇ ਹੀ ਨਾਨ-ਫਾਇਨਾਂਸ਼ੀਅਲ ਟ੍ਰਾਂਜ਼ੈਕਸ਼ਨ ATM ਚਾਰਜ 5 ਰੁਪਏ ਤੋਂ ਵਧਾ ਕੇ 6 ਰੁਪਏ ਕਰ ਦਿੱਤਾ ਗਿਆ ਹੈ।