Connect with us

Politics

ਬਸਪਾ-ਅਕਾਲੀ ਦੇ ਨਵੇਂ ਪੁਰਾਣੇ ਗਠਜੋੜ ਦੇ ਗਵਾਹ ਦੋਆਬੇ ਦੇ ਦਲਿਤ ਆਗੂ ਦੀ ਜ਼ੁਬਾਨੀ

Published

on

pawan kumar tinu

ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾ ਗਠਜੋੜ ਕਰ ਕੇ ਪੰਜਾਬ ਦੀ ਸਿਆਸਤ ਦੇ ਸਫ਼ਿਆ ‘ਤੇ ਇਕ ਨਵੀਂ ਇਬਾਰਤ ਲਿਖ ਦਿੱਤੀ ਗਈ ਹੈ। ਦੋਵਾਂ ਪਾਰਟੀਆਂ ‘ਚ ਹੋਇਆ ਇਹ ਗਠਜੋੜ ਕੋਈ ਨਵੀਂ ਗੱਲ ਰਹੀ ਹੈ ਪਰ ਮੌਜੂਦਾ ਸਮੇਂ ‘ਚ ਚਹੁੰ ਪਾਸਿਉ ਚੁਣੌਤੀਆਂ ‘ਚ ਘਿਰੀਆਂ ਦੋਵਾਂ ਧਿਰਾਂ ਵੱਲੋਂ ਕੀਤੇ ਇਸ ਗਠਜੋੜ ਦੇ ਰਸਮੀ ਐਲਾਨ ਤੋਂ ਬਾਅਦ ਅਕਾਲੀ ਦਲ-ਬਸਪਾ ਵਰਕਰਾਂ ਵੱਲੋਂ ਖੂਬ ਜਸ਼ਨ ਮਨਾਏ ਗਏ। 1966 ਤੋਂ ਬਾਅਦ ਕਰੀਬ 25 ਵਰਿਹਆਂ ਬਾਅਦ ਅਕਾਲੀ ਬਸਪਾ ਵਿਚਕਾਰ ਹੋਏ ਗਠਜੋੜ ਬਾਰੇ ਨਵੀਂ ਤਾਜ਼ੀ ਵੱਲੋਂ ਮੌਜੂਦਾ ਸਮੇਂ ‘ਚ ਦੁਆਬੇ ਦੇ ਸਰਗਰਮ ਦਲਿਤ ਆਗੂ, ਸਾਬਕਾ ਸੀਪੀਐੱਸ ਤੇ ਆਦਮਪੁਰ ਤੋਂ ਅਕਾਲੀ ਦਲ ਮੌਜੂਦਾ ਵਿਧਾਇਕ ਪਵਨ ਕੁਮਾਰ ਟੀਨੂੰ ਨਾਲ ਮੁਲਾਕਾਤ ਕੀਤੀ ਗਈ। ਅਕਾਲੀ ਬਸਪਾ ਦੇ ਪਹਿਲ ਗਠਜੋੜ ਵੇਲੇ ਟੀਨੂੰ ਬਹੁਜਨ ਸਮਾਜ ਪਾਰਟੀ ‘ਚ ਸਨ ਤੇ ਉਸ ਵੇਲੇ ਉਨ੍ਹਾਂ ਕੋਲ ਪਾਰਟੀ ਦੇ ਜਿਲਾ ਜਨਰਲ ਸਕੱਤਰ ਦਾ ਅਹੁਦਾ ਸੀ। ਟੀਨੂੰ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ 1996 ਦੇ ਗੱਠਜੋੜ ‘ਚ ਸ਼੍ਰੀ ਹਰਭਜਨ ਲਾਖਾ ਜੀ ਫਿਲੌਰ ਤੋਂ ਤੇ ਮੋਹਨ ਸਿੰਘ ਫਲੀਆਵਾਲਾ ਫਿਰੋਜਪੁਰ ਤੋਂ ਜੇਤੂ ਰਹੇ। ਅਕਾਲੀ ਦਲ ਦੇ ਸੁਖਬੀਰ ਬਾਦਲ ਸਮੇਤ 8 ਉਮੀਦਵਾਰ ਜੇਤੂ ਰਹੇ ਸਨ ਤੇ ਕਾਂਗਰਸ ਨੂੰ ਸਿਰਫ਼ 2 ਸੀਟਾਂ ਹੀ ਮਿਲੀਆਂ ਸਨ। ਦੋਵਾਂ ਪਾਰਟੀਆਂ ਵੱਲੋਂ 1996 ਵਾਲੇ ਗਠਜੋੜ ਦਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਤੇ ਨਤੀਜੇ ਵੀ ਨਤੀਜੇ ਵੀ ਉਸੇ ਤਰ੍ਹਾਂ ਦੇ ਹੀ ਆਉਣਗੇ।

ਟੀਨੂੰ ਨੇ ਇਹ ਕਿਹਾ ਕਿ 1996 ਦੀਆਂ ਲੋਕ ਚੋਣਾਂ ਦੌਰਾਨ ਗਠਜੋੜ ਵੇਲੇ ਵੀ ਦੋਵਾਂ ਪਾਰਟੀਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਸੀ। ਅਕਾਲੀ ਬਸਪਾ ਗਠਜੋੜ ਦੀਆਂ 11 ਲੋਕ ਸਭਾ ਸੀਟਾਂ ਦੇ ਹਿਸਾਬ ਨਾਲ ਵਿਧਾਨ ਸਭਾ ਸੀਟਾਂ ‘ਤੇ ਜਿੱਤ ਹਾਸਿਲ ਕਰਾਂਗੇ ਤੇ ਪੰਜਾਬ ‘ਚ ਸਰਕਾਰ ਬਣਾਵਾਂਗੇ। ਦੋਆਬੇ ਦੀਆਂ 8 ਵਿਧਾਨ ਸਭਾ ਸੀਟਾਂ ‘ਤੇ ਅਕਾਲੀ ਬਸਪਾ ਗਠਜੋੜ ਦੇ ਭਵਿੱਖ ਸਭੰਧੀ ਪੁੱਛੇ ਜਾਣ ‘ਤੇ ਟੀਨੂੰ ਨੇ ਕਿਹਾ ਕਿ ਗਠਜੋੜ ਦੇ ਸਕਾਰਾਤਮਕ ਨਤੀਜੇ ਇਨ੍ਹਾਂ 8 ਸੀਟਾਂ ‘ਤੇ ਹੀ ਨਹੀਂ ਸਗੋਂ ਸਾਰੀਆਂ 20 ਸੀਟਾਂ ਉਤੇ ਹੀ ਵੇਖਣ ਨੂੰ ਮਿਲਣਗੇ। ਪਵਨ ਟੀਨੂੰ ਨੇ ਕਿਹਾ ਕਿ ਪੰਜਾਬ ‘ਚ ਅਕਾਲੀ- ਬਸਪਾ ਸਰਕਾਰ ਬਣਨ ਨਾਲ ਜਿੱਥੇ ਦਲਿਤ ਭਾਈਚਾਰੇ ਨੂੰ ਬਰਾਬਰਤਾ ਦੇ ਮੌਕੇ ਮਿਲਣਗੇ ਉਥੇ ਪੰਜਾਬ ਦੇ ਇਸ ਗਠਜੋੜ ਦੀ ਸਿਆਸਤ ਪੂਰੇ ਦੇਸ਼ ਦੀ ਸਿਆਸਤ ਦੀ ਦਿਸ਼ਾ ਬਦਲੇਗੀ। ਟੀਨੂੰ ਨੇ ਕਿਹਾ ਕਿ ਬਸਪਾ ਦੇ ਅਕਾਲੀ ਦਲ ਨਾਲ ਗਠਜੋੜ ਦੀ ਖੁਸ਼ੀ ਨੂੰ ਮੈਂ ਸ਼ਬਦਾ ‘ਚ ਬਿਆਨ ਨਹੀਂ ਕਰ ਸਕਦਾ ਪਰ ਇੰਨਾ ਦਾਅਵੇ ਨਾਲ ਜ਼ਰੂਰ ਕਹਿ ਸਕਦਾ ਹਾਂ ਕਿ ਪੰਜਾਬ ‘ਚ ਅਗਲੀ ਸਰਕਾਰ ਅਕਾਲੀ ਦਲ-ਬਸਪਾ ਦੀ ਹੀ ਹੋਵੇਗੀ।