Ludhiana
ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਮਲੇਸ਼ੀਆ ਤੋਂ ਵਤਨ ਪਰਤੇ ਨੌਜਵਾਨ

ਲੁਧਿਆਣਾ, 18 ਜੁਲਾਈ (ਸਜੀਵ ਸੂਦ ): ਅਕਸਰ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਗਲਤ ਢੰਗ ਨਾਲ ਵਿਦੇਸ਼ਾਂ ਵਿੱਚ ਜਾ ਪਹੁੰਚਦੇ ਨਹ ਜਾਂ ਫਿਰ ਫਰਜ਼ੀ ਏਜੰਟ ਉਨ੍ਹਾਂ ਨੂੰ ਗਲਤ ਢੰਗ ਨਾਲ ਵਿਦੇਸ਼ ਭੇਜ ਦਿੰਦੇ ਸਨ ਜਿਸ ਕਰਕੇ ਉਹ ਫਸ ਜਾਂਦੇ ਹਨ। ਅਜਿਹਾ ਹੀ ਮਲੇਸ਼ੀਆ ਦੇ ਵਿੱਚ ਫਸੇ ਹੋਏ 300 ਭਾਰਤੀ ਨੌਜਵਾਨਾਂ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਵਾਪਿਸ ਲਿਆਂਦਾ ਗਿਆ। ਇਨ੍ਹਾਂ ਨੌਜਵਾਨਾਂ ਵਿੱਚੋਂ ਲੁਧਿਆਣਾ ਦੇ ਹਲਕਾ ਰਾਏਕੋਟ ਦੇ ਪਿੰਡ ਸੁਖਾਣਾ ਦਾ ਨੌਜਵਾਨ ਜਗਪ੍ਰੀਤ ਅਤੇ ਪਿੰਡ ਰਾਮਗੜ੍ਹ ਦਾ ਨੌਜਵਾਨ ਦਿਲਜੋਤ ਵੀ ਆਪਣੇ ਪਿੰਡ ਏਕਾਂਤਵਾਸ ਪੀਰਡ ਤੋਂ ਬਾਅਦ ਪਰਤੇ ਹਨ। ਜਿਨ੍ਹਾਂ ਨੇ ਆਪਣੀ ਹੱਡ ਬੀਤੀ ਦੱਸੀ ਅਤੇ ਕੇਂਦਰੀ ਮੰਤਰੀ ਦਾ ਧੰਨਵਾਦ ਵੀ ਕੀਤਾ।

ਇਸ ਦੌਰਾਨ ਨੌਜਵਾਨ ਜਗਪ੍ਰੀਤ ਨੇ ਦੱਸਿਆ ਕਿ ਕਿਵੇਂ ਮਲੇਸ਼ੀਆ ਵਿੱਚ ਪੁਲੀਸ ਉਨ੍ਹਾਂ ਤੇ ਤਸ਼ੱਦਦ ਕਰਦੀ ਸੀ। ਉਨ੍ਹਾਂ ਨੂੰ ਦਵਾਈ ਨਹੀਂ ਦਿੱਤੀ ਜਾਂਦੀ ਸੀ। ਖਾਣ ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਅਤੇ ਉਹ ਨਰਕ ਭਰੀ ਜ਼ਿੰਦਗੀ ਉੱਥੇ ਬਤੀਤ ਕਰ ਰਹੇ ਸਨ। ਜਿਸ ਤੋਂ ਬਾਅਦ ਭਾਰਤੀ ਸਰਕਾਰ ਵੱਲੋਂ ਯਤਨਾਂ ਤੋਂ ਬਾਅਦ ਉਨ੍ਹਾਂ ਨੂੰ ਮੁਫਤ ‘ਚ ਭਾਰਤ ਲਿਆਂਦਾ ਗਿਆ ਹੈ।

ਦੂਜੇ ਪਾਸੇ ਲੁਧਿਆਣਾ ਜ਼ਿਲ੍ਹਾ ਦਿਹਾਤੀ ਅਕਾਲੀ ਦਲ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਿਵੇਂ ਇਨ੍ਹਾਂ ਨੌਜਵਾਨਾਂ ਨੂੰ ਉੱਥੇ ਪੁਲਿਸ ਨੇ ਤਸ਼ੱਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਅਜਿਹੇ ਨੌਜਵਾਨ ਘਰ ਪਰਤੇ ਹਨ।