National
ਅਮਰੀਕਾ ਦੇ ਉਪ ਰਾਸ਼ਟਰਪਤੀ ਨਾਲ PM MODI ਨੇ ਕੀਤੀ ਮੁਲਾਕਾਤ

NARENDRA MODI : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪੈਰਿਸ AI ਐਕਸ਼ਨ ਸਮਿਟ ਦੁਰਾਨ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ । ਪੀਐੱਮ ਮੋਦੀ ਨੇ ਇੰਸਟਾਗ੍ਰਾਮ ‘ਤੇ ਵੈਂਸ ਪਰਿਵਾਰ ਨਾਲ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਸ ‘ਚ ਪ੍ਰਧਾਨ ਮੰਤਰੀ ਵੈਂਸ ਦੇ ਬੇਟੇ ਇਵਾਨ ਅਤੇ ਵਿਵੇਕ ਨਾਲ ਖੜ੍ਹੇ ਹਨ। ਪ੍ਰਧਾਨ ਮੰਤਰੀ ਨੇ ਵੈਂਸ ਦੇ ਬੇਟੇ ਵਿਵੇਕ ਦੇ ਜਨਮਦਿਨ ‘ਤੇ ਵੀ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੂੰ ਅਨਮੋਲ ਤੋਹਫ਼ਾ ਵੀ ਦਿੱਤਾ ਹੈ ।
ਨਰਿੰਦਰ ਮੋਦੀ ਨੇ ਕਿਹਾ…
ਪ੍ਰਧਾਨ ਮੰਤਰੀ ਨੇ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕਰਕੇ ਲਿਖਿਆ ” ”ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸ਼ਾਨਦਾਰ ਮੁਲਾਕਾਤ ਹੋਈ। ਅਸੀਂ ਵੱਖ-ਵੱਖ ਵਿਸ਼ਿਆਂ ‘ਤੇ ਬਹੁਤ ਵਧੀਆ ਗੱਲਬਾਤ ਕੀਤੀ। ਆਪਣੇ ਬੇਟੇ ਵਿਵੇਕ ਦੇ ਜਨਮਦਿਨ ਨੂੰ ਮਨਾਉਣ ਵਿੱਚ ਉਹਨਾਂ ਨਾਲ ਸ਼ਾਮਲ ਹੋਣਾ ਬਹੁਤ ਖੁਸ਼ੀ ਦੀ ਗੱਲ ਸੀ!”
ਇਸਦੇ ਨਾਲ ਵੈਂਸ ਨੇ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ “ਪ੍ਰਧਾਨ ਮੰਤਰੀ ਮੋਦੀ ਬਹੁਤ ਦਿਆਲੂ ਹਨ ਅਤੇ ਸਾਡੇ ਬੱਚਿਆਂ ਨੇ ਤੋਹਫ਼ਿਆਂ ਦਾ ਸੱਚਮੁੱਚ ਆਨੰਦ ਮਾਣਿਆ। ਮੈਂ ਇਸ ਸ਼ਾਨਦਾਰ ਗੱਲਬਾਤ ਲਈ ਉਨ੍ਹਾਂ ਦਾ ਧੰਨਵਾਦੀ ਹਾਂ।”