Connect with us

India

ਅੱਤਵਾਦੀ ਪੰਨੂੰ ਨੇ ਕਪਿਲ ਸ਼ਰਮਾ ਨੂੰ ਦਿੱਤੀ ਧਮਕੀ, ਕੈਨੇਡਾ ਤੁਹਾਡਾ ਖੇਡ ਦਾ ਮੈਦਾਨ ਨਹੀਂ

Published

on

ਅੱਤਵਾਦੀ ਪੰਨੂੰ ਨੇ ਕਪਿਲ ਸ਼ਰਮਾ ਨੂੰ ਧਮਕੀ ਦਿੱਤੀ ਹੈ। ਅੱਤਵਾਦੀ ਪੰਨੂੰ ਨੇ ਕੈਪਸ ਕੈਫੇ ਬੰਦ ਕਰਨ ਦੀ ਧਮਕੀ ਕੀਤੀ ਹੈ। ਕੁੱਝ ਦਿਨ ਪਹਿਲਾ ਕੈਪਸ ਕੈਫੇ ‘ਤੇ ਗੋਲੀਬਾਰੀ ਹੋਈ ਸੀ। ਇਹ ਧਮਕੀ ਵੀਡੀਓ ਜਾਰੀ ਕਰਕੇ ਦਿੱਤੀ ਚਿਤਾਵਨੀ ਦਿਤੀ ਹੈ। ਪੰਨੂ ਨੇ ਕਿਹਾ ਕਿ ਕੈਨੇਡਾ ਕਪਿਲ ਦਾ ਪਲੇਅ ਗਰਾਊਂਡ ਨਹੀਂ ਹੈ।

ਕੈਨੇਡਾ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੀ ਜਾਂਚ ਕੈਨੇਡੀਅਨ ਪੁਲਿਸ ਕਰ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਖਾਲਿਸਤਾਨੀ ਸਮਰਥਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਪੈਦਾ ਹੋਇਆ ਹੈ। ਇਸ ਦੌਰਾਨ, ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਧਮਕੀ ਭਰਿਆ ਵੀਡੀਓ ਜਾਰੀ ਕੀਤਾ ਹੈ।

 

ਪੰਨੂੰ ਨੇ ਦਿੱਤੀ ਧਮਕੀ 

ਪੰਨੂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ, “ਕੈਨੇਡਾ ਤੁਹਾਡਾ ਖੇਡ ਦਾ ਮੈਦਾਨ ਨਹੀਂ ਹੈ। ਆਪਣੀ ਮਿਹਨਤ ਦੀ ਕਮਾਈ ਭਾਰਤ ਵਾਪਸ ਲੈ ਜਾਓ।” ਉਸਨੇ ਕਪਿਲ ਸ਼ਰਮਾ ‘ਤੇ ਹਿੰਦੂਤਵ ਵਿਚਾਰਧਾਰਾ ਫੈਲਾਉਣ ਦਾ ਦੋਸ਼ ਲਗਾਇਆ।

ਪੰਨੂ ਨੇ ਕਿਹਾ?

ਪੰਨੂ ਨੇ ਕਿਹਾ ਕਿ ਕੈਨੇਡਾ ਆਪਣੇ ਦੇਸ਼ ਵਿੱਚ ਅਜਿਹੀ ਸੋਚ ਨੂੰ ਵਧਣ ਨਹੀਂ ਦੇਵੇਗਾ। ਉਸਨੇ ਇਹ ਵੀ ਪੁੱਛਿਆ ਕਿ ਕੀ ਕੈਪਸ ਕੈਫੇ ਕਾਮੇਡੀ ਦਾ ਕੇਂਦਰ ਹੈ ਜਾਂ ਹਿੰਦੂਤਵ ਫੈਲਾਉਣ ਦੀ ਸਾਜ਼ਿਸ਼ ਦਾ ਹਿੱਸਾ ਹੈ?

ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਨੇ 4 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਆਪਣਾ ਕੈਫੇ ਖੋਲ੍ਹਿਆ ਸੀ। 10 ਜੁਲਾਈ ਦੀ ਰਾਤ ਨੂੰ ਅਣਪਛਾਤੇ ਲੋਕਾਂ ਨੇ ਇਸ ਕੈਫੇ ‘ਤੇ ਗੋਲੀਬਾਰੀ ਕੀਤੀ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ ਹਰਜੀਤ ਸਿੰਘ ਲਾਡੀ ਅਤੇ ਤੂਫਾਨ ਸਿੰਘ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।