Connect with us

Uncategorized

ਏਜੇਂਟ ਵੱਲੋਂ ਕੋਠੀ ਦਾ ਸੌਦਾ ਕਰਵਾ ਕੇ ਸਾਢੇ 32 ਲੱਖ ਠੱਗਣ ਦਾ ਦੋਸ਼, ਮਾਮਲਾ ਹੋਇਆ ਦਰਜ

Published

on

kothi fraud

ਫਿਰੋਜ਼ਪੁਰ ਵਿਚ ਇਕ ਏਜੇਂਟ ਵੱਲੋਂ ਕੋਠੀ ਦੀ ਡੀਲ ਕਰਵਾਉਣ ਦੇ ਬਦਲੇ ਇਕ ਆਦਮੀ ਨਾਲ ਸਾਢੇ 32 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਪੜਤਾਲ ਤੋਂ ਬਾਅਦ ਉਸ ਖ਼ਿਲਾਫ 420 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਉੱਤੇ ਏਐੱਸਆਈ ਹਰਨੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਦਰਖਾਸਤ ਨੰਬਰ 1857 ਸਪੈਸ਼ਲ ਪੀਸੀ ਰਾਹੀਂ ਗੁਰਸ਼ੇਰ ਸਿੰਘ ਸਿੱਧੂ ਪੁੱਤਰ ਮੋਹਨਜੀਤ ਸਿੰਘ ਸਿੱਧੂ ਵਾਸੀ ਕੋਟ ਰੋਡ ਫਰੀਦਕੋਟ ਹਾਲ ਆਬਾਦ ਗੁਰੂਹਰਸਹਾਏ ਨੇ ਦੱਸਿਆ ਕਿ ਦੋਸ਼ੀ ਭੂਸ਼ਨ ਕੁਮਾਰ ਪੁੱਤਰ ਮਦਨ ਲਾਲ ਵਾਸੀ ਸਿਕਰੀ ਬਾਜ਼ਾਰ ਬਠਿੰਡਾ ਹਾਲ ਆਬਾਦ ਸਕਾਈਲੈਂਡ ਰਿਜੋਰਟ ਮੁਲਤਾਨੀਆਂ ਰੋਡ ਬਠਿੰਡਾ ਨੇ ਬਠਿੰਡਾ ਵਿਖੇ ਕੋਠੀ ਦੀ ਡੀਲ ਦੇ ਬਦਲੇ ਉਸ ਨਾਲ ਸਾਢੇ 32 ਲੱਖ ਰੁਪਏ ਦੀ ਠੱਗੀ ਮਾਰੀ ਹੈ ਤੇ ਨਾਲ ਹੀ ਬੰਦ ਪਏ ਖਾਤਿਆਂ ਦੇ ਚੈੱਕ ਦੇ ਕੇ ਧੋਖਾਧੜੀ ਕੀਤੀ ਹੈ। ਪੁਲਿਸ ਵੱਲੋਂ ਬਾਅਦ ਪੜਤਾਲ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ ।