bettilt giriş
ਪਟਿਆਲਾ ਚ ਮੇਲੇ ਦੌਰਾਨ ਝੂਲਾ ਟੁੱਟਣ ਕਾਰਨ ਦੋ ਔਰਤਾਂ ਹੋਈਆਂ ਜ਼ਖ਼ਮੀ - World Punjabi TV
Connect with us

Punjab

ਪਟਿਆਲਾ ਚ ਮੇਲੇ ਦੌਰਾਨ ਝੂਲਾ ਟੁੱਟਣ ਕਾਰਨ ਦੋ ਔਰਤਾਂ ਹੋਈਆਂ ਜ਼ਖ਼ਮੀ

Published

on

ਪਟਿਆਲਾ ‘ਚ ਮੇਲੇ ਦੌਰਾਨ ਝੂਲੇ ਦੇ ਟੁੱਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ । ਦੱਸਿਆ ਗਿਆ ਹੈ ਕਿ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿੱਚ ਲੱਗੇ ਮੇਲੇ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਉੱਥੇ ਲੱਗਿਆ ਝੂਲਾ ਟੁੱਟ ਗਿਆ। ਇਸ ਦੌਰਾਨ ਦੋ ਔਰਤਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਿਕ ਪਟਿਆਲਾ ਦੇ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿੱਚ ਮੇਲੇ ਦੌਰਾਨ ਮਨੋਰੰਜਨ ਲਈ ਝੂਲਾ ਲਗਾਇਆ ਗਿਆ ਸੀ। ਅੱਜ ਜਦੋਂ ਲੋਕ ਝੂਲੇ ਲੈਣ ਲੱਗੇ ਤਾਂ ਅਚਾਨਕ ਝੂਲਾ ਟੁੱਟ ਗਿਆ। ਝੂਲੇ ‘ਚ ਸਵਾਰ ਦੋ ਔਰਤਾਂ ਜ਼ਖ਼ਮੀ ਹੋ ਗਈਆਂ। ਉਨ੍ਹਾਂ ਦੀ ਉਮਰ 35 ਤੋਂ 40 ਸਾਲ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ |

2