Connect with us

Uncategorized

ਪੰਜਾਬ ‘ਚ ਅਗਲੇ ਦੋ ਦਿਨ ਖ਼ਰਾਬ ਰਹੇਗਾ ਮੌਸਮ

Published

on

ਪੰਜਾਬ ‘ਚ ਅਗਲੇ 48 ਘੰਟੇ ਖ਼ਰਾਬ ਰਹੇਗਾ ਮੌਸਮ

8ਜ਼ਿਲ੍ਹਿਆਂ ‘ਚ ਮੀਂਹ ਦਾ ਯੈਲੋ ਅਲਰਟ ਜਾਰੀ

 

ਅੱਜ 8ਜ਼ਿਲ੍ਹਿਆਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਏ…

ਪੰਜਾਬ ‘ਚ ਅਗਲੇ 48 ਘੰਟੇ ਖ਼ਰਾਬ ਰਹੇਗਾ ਮੌਸਮ

8 ਜ਼ਿਲ੍ਹਿਆਂ ‘ਚ ਮੀਂਹ ਦਾ ਯੈਲੋ ਅਲਰਟ ਜਾਰੀ

ਅੱਜ 8 ਜ਼ਿਲ੍ਹਿਆਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਏ…

ਅਗਲੇ 48 ਘੰਟਿਆਂ ਲਈ ਸੂਬੇ ਵਿੱਚ ਮੌਸਮ ਖਰਾਬ ਰਹੇਗਾ। ਇਸ ਦੌਰਾਨ, ਕੁਝ ਖੇਤਰਾਂ ਵਿੱਚ ਭਾਰੀ ਮੀਂਹ ਪੈ ਸਕਦਾ ਫ਼ਤਿਹਗੜ੍ਹ ਸਾਹਿਬ, ਲੁਧਿਆਣਾ, ਮੋਹਾਲੀ, ਰੂਪਨਗਰ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਵਿੱਚ ਫਲੈਸ਼ ਅਲਰਟ ਜਾਰੀ ਕੀਤਾ ਹੈ। ਇੱਥੇ ਦਰਮਿਆਨੀ ਬਾਰਿਸ਼ ਦੇ ਨਾਲ-ਨਾਲ ਬਿਜਲੀ ਅਤੇ ਤੇਜ਼ ਹਵਾਵਾਂ ਚਲਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਭਾਗ (IMD) India Meteorological Department ਨੇ 28 ਜੁਲਾਈ ਲਈ ਮਾਨਸੂਨ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਭਾਰੀ ਬਾਰਿਸ਼ ਅਤੇ ਤੂਫਾਨ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਨਿਵਾਸੀਆਂ ਲਈ ਮੁਸ਼ਕਲਾਂ ਵਧ ਸਕਦੀਆਂ ਹਨ।ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ 4 ਦਿਨਾਂ ਲਈ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ। ਹਾਲਾਂਕਿ, ਹਿਮਾਚਲ ਦੀ ਬਾਰਿਸ਼ ਦਾ ਕੁਝ ਪ੍ਰਭਾਵ ਪੰਜਾਬ ਵਿੱਚ ਦਿਖਾਈ ਦੇ ਰਿਹਾ ਹੈ। ਇਸ ਦੇ ਮੱਦੇਨਜ਼ਰ, ਮੌਸਮ ਵਿਭਾਗ ਨੇ ਫਤਿਹਗੜ੍ਹ ਸਾਹਿਬ, ਲੁਧਿਆਣਾ, ਮੋਹਾਲੀ, ਰੂਪਨਗਰ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਵਿੱਚ ਸਵੇਰੇ 11 ਵਜੇ ਤੱਕ ਫਲੈਸ਼ ਅਲਰਟ ਜਾਰੀ ਕੀਤਾ ਹੈ।

 

ਹਿਮਾਚਲ ਪ੍ਰਦੇਸ਼ ‘ਚ  ਵਿ ਮਾਨਸੂਨ ਦਾ ਕਹਿਰ ਬਰਕਰਾਰ। ਪਹਾੜਾਂ ‘ਚ ਤੇਜ਼ ਮੀਂਹ ਕਾਰਨ ਪੰਜਾਬ ‘ਚ ਖ਼ਤਰਾ। ਬਿਲਾਸਪੁਰ ਦੇ ਕੋਲ-ਡੈਮ ਤੋਂ ਮੁੜ ਛੱਡਿਆ ਗਿਆ ਪਾਣੀ, ਸਤਲੁਜ ‘ਚ ਪਾਣੀ ਦਾ ਪੱਧਰ 4 ਤੋਂ 5 ਮੀਟਰ ਤੱਕ ਵਧਿਆ।ਲੋਕਾਂ ਨੂੰ ਦਰਿਆ ਦੇ ਕੰਢੇ ਨਾ ਜਾਣ ਦੀ  ਅਪੀਲ। ਹਿਮਾਚਲ ‘ਚ ਅਗਲੇ 48 ਘੰਟੇ ਖ਼ਰਾਬ ਰਹੇਗਾ ਮੌਸਮ 10 ਜ਼ਿਲ੍ਹਿਆਂ ‘ਚ ਮੀਂਹ ਦਾ ਯੈਲੋ ਅਲਰਟ ਜਾਰੀ

Continue Reading