Connect with us

Uncategorized

ਪੰਜਾਬ ਦੇ ਡੈਮਾਂ ’ਚੋਂ ਪਾਣੀ ਘਟਣਾ ਸ਼ੁਰੂ ਪਰ ਘੱਗਰ ਦਾ ਖ਼ਤਰਾ ਹਾਲੇ ਨਹੀਂ ਟਲਿਆ

Published

on

PUNJAB FLOOD : ਭਿਆਨਕ ਹੜ੍ਹਾਂ ਦੀ ਮਾਰ ਮਗਰੋਂ ਹੁਣ ਡੈਮਾਂ ’ਚ ਪਾਣੀ ਦਾ ਪੱਧਰ ਘਟਣ ਲੱਗ ਪਿਆ ਹੈ ਜਿਸ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ’ਚ ਪਾਣੀ ਛੱਡਣ ’ਚ ਕਟੌਤੀ ਹੋਣ ਲੱਗ ਪਈ ਹੈ। ਸਤਲੁਜ ’ਚ ਅੱਜ ਪੰਜ ਹਜ਼ਾਰ ਕਿਊਸਕ ਜਦਕਿ ਬਿਆਸ ਦਰਿਆ ’ਚ 15 ਹਜ਼ਾਰ ਕਿਊਸਕ ਪਾਣੀ ਘੱਟ ਕਰ ਦਿੱਤਾ ਗਿਆ। ਪਹਾੜਾਂ ’ਚੋਂ ਵੀ ਡੈਮਾਂ ’ਚ ਪਾਣੀ ਆਉਣਾ ਘਟ ਗਿਆ ਹੈ। ਪੰਜਾਬ ਸਰਕਾਰ ਅਤੇ ਆਮ ਲੋਕਾਂ ਦਾ ਹੁਣ ਸਾਰਾ ਧਿਆਨ ਘੱਗਰ ਅਤੇ ਸਤਲੁਜ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਤੇ ਕੇਂਦਰਿਤ ਹੋ ਗਿਆ ਹੈ।

ਸਸਰਾਲੀ ਬਨ੍ਹ ਤੇ ਵੀ ਖਤਰਾਂ ਬਨਿਆ ਹੋਇਆ ਏ….ਤੇ ਓਧਰ ਘੱਗਰ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ ਜਿਸ ਕਾਰਨ ਲੋਕਾਂ ਦੀ ਫ਼ਿਕਰ ਵੀ ਜਿਉਂ ਦੇ ਤਿਉਂ ਹਨ। ਪਹਾੜਾਂ ’ਚੋਂ ਘੱਗਰ ’ਚ ਪਾਣੀ ਦੀ ਆਮਦ ਬਹੁਤ ਥੋੜ੍ਹੀ ਰਹਿ ਗਈ ਹੈ ਪ੍ਰੰਤੂ ਟਾਂਗਰੀ ਅਤੇ ਮਾਰਕੰਡਾ ਦੇ ਪਾਣੀ ਨੇ ਸੰਗਰੂਰ, ਪਟਿਆਲਾ ਅਤੇ ਮਾਨਸਾ ਦੇ ਲੋਕਾਂ ਦੇ ਸਾਹ ਸੂਤ ਰੱਖੇ ਹਨ। ਹਰਿਆਣਾ ਦਾ ਇਹ ਪਾਣੀ ਘੱਗਰ ’ਚ ਸ਼ਾਮਲ ਹੋ ਰਿਹਾ ਹੈ। ਇਸੇ ਦੌਰਾਨ ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪ੍ਰਗਟਾਵਾ ਕੀਤਾ ਹੈ ਕਿ ਸੂਬੇ ਵਿਚ ਹੜ੍ਹਾਂ ਨਾਲ ਸੜਕਾਂ ਅਤੇ ਪੁਲਾਂ ਦਾ 2000 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ। ਐਡਵਾਂਸ ਬੰਨ੍ਹ ਨੂੰ ਲੋਕ 15 ਦਿਨ ਤੋਂ ਮਜ਼ਬੂਤ ਕਰ ਕੇ ਪਾਣੀ ਰੋਕਣ ਦੇ ਯਤਨ ਕਰ ਰਹੇ ਹਨ ਜਿਸ ਨਾਲ 30 ਪਿੰਡਾਂ ਨੂੰ ਖ਼ਤਰਾ ਹੈ। ਉਥੇ ਸਤਲੁਜ ਦੇ ਕਾਵਾਂਵਾਲੀ ਨੇੜਲੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਜਾਰੀ ਹੈ ਜਿਸ ਦੇ ਟੁਟਣ ਦੀ ਹਾਲਤ ਵਿਚ ਫ਼ਾਜ਼ਿਲਕਾ ਸ਼ਹਿਰ ਤਕ ਚਪੇਟ ਵਿਚ ਆ ਸਕਦੇ ਹਨ।

Continue Reading