India
ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਖ਼ਾਸ ਖ਼ਬਰ, ਜਾਣੋ ਨਵੇਂ ਰੇਟ
ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਵੀਰਵਾਰ ਨੂੰ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ ਹਨ। ਦਰਅਸਲ, ਜਲੰਧਰ ਸਰਾਫਾ ਐਸੋਸੀਏਸ਼ਨ ਦੇ ਮੁਤਾਬਕ , ਵੀਰਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ 129,000 ਰੁਪਏ ਦਰਜ ਕੀਤੀ ਗਈ ਹੈ, ਜਦੋਂ ਕਿ ਮੰਗਲਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ 129,200 ਰੁਪਏ ਦਰਜ ਕੀਤੀ ਗਈ ਸੀ। ਜਦੋਂ ਕਿ 22 ਕੈਰੇਟ ਸੋਨਾ ਅੱਜ 119,970 ਰੁਪਏ ਹੈ। ਚਾਂਦੀ ਦੀ ਗੱਲ ਕਰੀਏ ਤਾਂ, 23k ਚਾਂਦੀ ਅੱਜ 125,780 ਰੁਪਏ ਦਰਜ ਕੀਤੀ ਗਈ ਹੈ।
ਦੂਜੇ ਪਾਸੇ, MCX ‘ਤੇ ਸੋਨੇ ਦੀ ਕੀਮਤ 0.38 ਪ੍ਰਤੀਸ਼ਤ ਡਿੱਗ ਕੇ 1,25,455 ਰੁਪਏ ਪ੍ਰਤੀ 10 ਗ੍ਰਾਮ ‘ਤੇ ਹੈ। ਚਾਂਦੀ ਦੀ ਕੀਮਤ 0.17 ਪ੍ਰਤੀਸ਼ਤ ਡਿੱਗ ਕੇ 1,60,990 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਹੈ।
