Connect with us

Punjab

ਅਬੋਹਰ ਸ਼ੋਅਰੂਮ ਮਾਲਕ FIRING ਮਾਮਲਾ , AAARZO ਬਿਸ਼ਨੋਈ ਨਾਮ ਦੇ ਗਰੁੱਪ ਨੇ ਲਈ ਜਿੰਮੇਵਾਰੀ

Published

on

ਪੰਜਾਬ ਦੇ ਅਬੋਹਰ ‘ਚ ਇਕ ਵੱਡੇ ਕਾਰੋਬਾਰੀ ਦੇ ਮਾਲਕ ਦਾ ਦਿਨ -ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਹ ਕਤਲ ਤਿੰਨ ਵਿਅਕਤੀਆਂ ਵਲੋਂ ਕੀਤਾ ਗਿਆ ਹੈ।

ਗੋਲੀਆਂ ਲੱਗਣ ਕਾਰਣ ਸ਼ੋਅਰੂਮ ਮਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਤਰਾਂ ਮੁਤਾਬਕ ਵਾਰਦਾਤ ਵਿਚ ਦੋ ਤੋਂ ਤਿੰਨ ਲੋਕ ਸ਼ਾਮਲ ਸਨ, ਜੋ ਵਾਰਦਾਤ ਪਿੱਛੋਂ ਤੇਜ਼ੀ ਨਾਲ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਸੰਜੇ ਵਰਮਾ ਦੇ ਰੂਪ ਵਿਚ ਹੋਈ ਹੈ, ਜੋ ਕੁੜਤਾ ਪਜਾਮਾ ਸ਼ੋਅ ਰੂਮ ਦੇ ਮਾਲਕ ਸਨ ਅਤੇ ਮਾਲਵੇ ਦੇ ਵੱਡੇ ਕੱਪੜਾ ਵਪਾਰੀਆਂ ਵਿਚ ਆਉਂਦੇ ਸਨ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ ‘ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਨਾਕਾਬੰਦੀ ਕਰ ਦਿੱਤੀ ਹੈ।

ਪੋਸਟ ਵਾਇਰਲ….

ਕਤਲ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਆਰਜ਼ੂ ਬਿਸ਼ਨੋਈ ਨਾਮ ਦੇ ਫੇਸਬੁੱਕ ਅਕਾਊਂਟ ਤੋਂ ਸੰਜੇ ਵਰਮਾ ਦੇ ਕਤਲ ਦੀ ਜਿੰਮੇਵਾਰੀ ਲਈ ਹੈ।

ਲਿਖਿਆ, ਜੈ ਸ਼੍ਰੀ ਰਾਮ ਓਮ ਸਾਰੇ ਭਰਾਵਾਂ ਨੂੰ ਰਾਮ ਰਾਮ ਮੈਂ ਨਿਊ ਵੇਅਰ ਵੈੱਲ ਅਬੋਹਰ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਾ ਹਾਂ। ਗੋਲਡੀ ਢਿੱਲੋਂ, ਆਰਜ਼ੂ ਬਿਸ਼ਨੋਈ ਅਤੇ ਸ਼ੁਭਮ ਲੋਂਕਰ ਮਹਾਰਾਸ਼ਟਰ। ਅਸੀਂ ਉਸਨੂੰ ਕਿਸੇ ਮਾਮਲੇ ਬਾਰੇ ਬੁਲਾਇਆ ਸੀ, ਉਸਨੇ ਆਪਣੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ, ਇਸ ਲਈ ਅਸੀਂ ਉਸਨੂੰ ਕੁੱਟਿਆ ਤਾਂ ਜੋ ਉਸਨੂੰ ਪਤਾ ਲੱਗ ਸਕੇ ਕਿ ਅਸੀਂ ਕੌਣ ਹਾਂ। ਉਹ ਸਾਡੇ ਦੁਸ਼ਮਣਾਂ ਦਾ ਸਮਰਥਨ ਕਰਦਾ ਸੀ। ਜੋ ਵੀ ਸਾਡੇ ਵਿਰੁੱਧ ਜਾਵੇਗਾ ਉਸਦਾ ਸਫਾਇਆ ਹੋ ਜਾਵੇਗਾ। ਅਸੀਂ ਜੋ ਕਰਦੇ ਹਾਂ ਉਸਦੀ ਜ਼ਿੰਮੇਵਾਰੀ ਲੈਂਦੇ ਹਾਂ। ਭਾਵੇਂ ਇਹ 302 ਹੋਵੇ ਜਾਂ 307, ਅਸੀਂ ਜੋ ਕਰਦੇ ਹਾਂ ਉਸਦੀ ਜ਼ਿੰਮੇਵਾਰੀ ਲੈਂਦੇ ਹਾਂ। ਬੱਸ ਦੇਖੋ, ਅਸੀਂ ਨਕਲੀ ਗੁੰਡਿਆਂ ਦੇ ਦੰਦਾਂ ਹੇਠ ਆਪਣੀਆਂ ਉਂਗਲਾਂ ਰੱਖਾਂਗੇ।