Connect with us

Punjab

New Wear Well ਸ਼ੋਅਰੂਮ ਦੇ ਮਾਲਕ ਦਾ ਕਤਲ

Published

on

ABOHAR : ਪੰਜਾਬ ਦੇ ਅਬੋਹਰ ‘ਚ ਇਕ ਵੱਡੇ ਕਾਰੋਬਾਰੀ ਦੇ ਮਾਲਕ ਦਾ ਦਿਨ -ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਹ ਕਤਲ ਤਿੰਨ ਵਿਅਕਤੀਆਂ ਵਲੋਂ ਕੀਤਾ ਗਿਆ ਹੈ। ਅਬੋਹਰ ਦੇ ਮਸ਼ਹੂਰ ਸ਼ੋਅਰੂਮ new wear well ਦੇ ਮਾਲਕ ਸਨ ।

ਗੋਲੀਆਂ ਲੱਗਣ ਕਾਰਣ ਸ਼ੋਅਰੂਮ ਮਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਤਰਾਂ ਮੁਤਾਬਕ ਵਾਰਦਾਤ ਵਿਚ ਦੋ ਤੋਂ ਤਿੰਨ ਲੋਕ ਸ਼ਾਮਲ ਸਨ, ਜੋ ਵਾਰਦਾਤ ਪਿੱਛੋਂ ਤੇਜ਼ੀ ਨਾਲ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਸੰਜੇ ਵਰਮਾ ਦੇ ਰੂਪ ਵਿਚ ਹੋਈ ਹੈ, ਜੋ ਕੁੜਤਾ ਪਜਾਮਾ ਸ਼ੋਅ ਰੂਮ ਦੇ ਮਾਲਕ ਸਨ ਅਤੇ ਮਾਲਵੇ ਦੇ ਵੱਡੇ ਕੱਪੜਾ ਵਪਾਰੀਆਂ ਵਿਚ ਆਉਂਦੇ ਸਨ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ ‘ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਨਾਕਾਬੰਦੀ ਕਰ ਦਿੱਤੀ ਹੈ।