Connect with us

Amritsar

ਪੰਜਾਬ ਸਰਕਾਰ ਨੇ ਕੀਤੇ ਨੀਲੇ ਕਾਰਡ ਬੰਦ

Published

on

18 ਮਾਰਚ : ਮਾਲੇਰਕੋਟਲਾ ਅਤੇ ਅਮਰਗੜ੍ਹ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਨੀਲੇ ਕਾਰਡ ਜੋ ਸਰਕਾਰ ਵੱਲੋਂ ਰਾਸ਼ਨ ਦੇਣ ਦੇ ਲਈ ਬਣਾਏ ਗਏ ਸੀ ਉਨ੍ਹਾਂ ਦੇ ਵਿੱਚੋਂ ਨਾ ਕੱਟ ਦਿੱਤੇ ਗਏ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਸਭ ਨੂੰ ਲੈ ਕੇ ਅਮਰਗੜ੍ਹ ਇਲਾਕੇ ਦੇ ਅਲੱਗ ਅਲੱਗ ਪਿੰਡਾਂ ਦੇ ਲੋਕ ਮਲੇਰਕੋਟਲਾ ਐਸਡੀਐਮ ਦਫ਼ਤਰ ਦੇ ਬਾਹਰ ਇਕੱਠੇ ਹੋਏ ਜਿਨ੍ਹਾਂ ਨੇ ਉੱਥੇ ਕਈ ਘੰਟੇ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਜਿਹੜੇ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਨੇ ਉਨ੍ਹਾਂ ਦੇ ਨੀਲੇ ਰਾਸ਼ਨ ਕਾਰਡ ਬਣਾਏ ਜਾਣ ਤਾਂ ਜੋ ਉਨ੍ਹਾਂ ਨੂੰ ਪਹਿਲਾਂ ਵਾਂਗ ਰਾਸ਼ਨ ਮਿਲ ਸਕੇ ਸੀ। ਇਸ ਮੌਕੇ ਇਨ੍ਹਾਂ ਲੋਕਾਂ ਦਾ ਸਾਥ ਅਕਾਲੀ ਦਲ ਪਾਰਟੀ ਦੇ ਆਗੂਆਂ ਨੇ ਦਿੱਤਾ।

ਇਨ੍ਹਾਂ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੱਤਾ ਦੇ ਵਿੱਚ ਆਈ ਕਾਂਗਰਸ ਪਾਰਟੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਰਾਸ਼ਨ ਦੇ ਵਿੱਚ ਚਾਹ ਪੱਤੀ ਅਤੇ ਚੀਨੀ ਵੀ ਦਿੱਤੀ ਜਾਵੇਗੀ। ਇਸ ਮੌਕੇ ਅਕਾਲੀ ਦਲ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ ਵੱਲੋਂ ਪ੍ਰਸ਼ਾਸਨ ਨੂੰ 31 ਮਾਰਚ ਤੱਕ ਸਮਾਂ ਦਿੱਤਾ ਗਿਆ ਕਿ ਜੇਕਰ ਇੰਨਾ ਦਿਨਾਂ ਦੇ ਵਿੱਚ ਵਿੱਚ ਇਹ ਨੀਲੇ ਕਾਰਡ ਕੱਟੇ ਹੋਏ ਦੁਬਾਰਾ ਜਾਰੀ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ।

Continue Reading
Click to comment

Leave a Reply

Your email address will not be published. Required fields are marked *