Uncategorized
ਬੱਚਿਆਂ ਵਿੱਚ ਵਧ ਰਹੀ ‘SCREEN ADDICTION’
NEWS: ਅੱਜਕੱਲ੍ਹ ਦੀ ਡਿਜੀਟਲ ਦੁਨਿਆ ਵਿੱਚ ਸਕਰੀਨ ਬੱਚਿਆਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਸਕੂਲ ਦੇ ਕੰਮ ਤੋਂ ਲੈ ਕੇ ਖੇਡਾਂ ਅਤੇ ਮਨੋਰੰਜਨ ਤੱਕ, ਬੱਚੇ ਘੰਟੇ ਸਕਰੀਨ ਦੇ ਸਾਹਮਣੇ ਬਿਤਾ ਰਹੇ ਹਨ। ਪਰ ਇਹ ਆਦਤ ਸਿਰਫ਼ ਅੱਖਾਂ ਲਈ ਹੀ ਨਹੀਂ, ਸਗੋਂ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਵੀ ਖ਼ਤਰਨਾਕ ਸਾਬਤ ਹੋ ਰਹੀ ਹੈ। ਅੱਜਕੱਲ੍ਹ ਦੇ ਬੱਚੇ ਖੇਡ ਦੇ ਮੈਦਾਨਾਂ ਵਿੱਚ ਨਹੀਂ, ਪਰ ਸਕਰੀਨਾਂ ਦੇ ਜਾਲ ‘ਚ ਖੇਡ ਰਹੇ ਹਨ। ਸਕੂਲ ਤੋਂ ਆਉਣ ਤੋਂ ਬਾਅਦ, ਨਾਂ ਦੋਸਤਾਂ ਦੇ ਨਾਲ ਗੱਲਾਂ, ਨਾਂ ਪਰਿਵਾਰ ਨਾਲ ਸਮਾਂ। ਬੱਸ…ਮੋਬਾਈਲ, ਟੈਬਲੈਟ, ਟੀ.ਵੀ. ਜਾਂ ਲੈਪਟੌਪ। ਕੀ ਇਹ ਤਕਨਾਲੋਜੀ ਬੱਚਿਆਂ ਲਈ ਵਰਦਾਨ ਹੈ ਜਾਂ ਸ਼ਾਪ?
ਵਧੇਰੇ ਸਕਰੀਨ ਟਾਈਮ ਕਾਰਨ ਨੀਂਦ ਦੀ ਕਮੀ, ਇਕਾਗਰਤਾ ਵਿੱਚ ਘਾਟ, ਅਤੇ MOOD AWING ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਨਾਲ ਹੀ, ਬੱਚਿਆਂ ਵਿੱਚ ਮੋਟਾਪਾ ਅਤੇ ਢੀਲੀ ਸਰੀਰਕ ਗਤੀਵਿਧੀਆਂ ਵੀ ਇੱਕ ਵੱਡੀ ਚੁਣੌਤੀ ਬਣ ਚੁੱਕੀਆਂ ਹਨ।
ਅਧਿਐਨ ਦੱਸਦੇ ਹਨ ਕਿ 5 ਤੋਂ 15 ਸਾਲ ਦੇ ਬੱਚੇ ਹਰ ਰੋਜ਼ ਔਸਤਨ 4 ਤੋਂ 6 ਘੰਟੇ ਸਕਰੀਨ ਦੇ ਸਾਹਮਣੇ ਬਿਤਾਉਂਦੇ ਹਨ। ਇਸ ਨਾਲ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ, ਨੀਂਦ, ਅਤੇ ਧਿਆਨ ਦੇਣ ਦੀ ਯੋਗਤਾ ਪ੍ਰਭਾਵਿਤ ਹੋ ਰਹੀ ਹੈ।
ਭਾਵ – ਕੀ ਖੋ ਰਿਹਾ ਹੈ ਬਚਪਨ?
ਸਿਹਤ ‘ਤੇ ਅਸਰ
– ਨਜ਼ਰਾਂ ਕਮਜ਼ੋਰ ਹੋ ਰਹੀਆਂ ਹਨ
– ਥਕਾਵਟ, ਸਿਰ ਦਰਦ, ਨੀਂਦ ਦੀ ਘਾਟ
– ਮੋਟਾਪਾ ਅਤੇ ਫਿਟਨੈੱਸ ਦੀ ਕਮੀ
ਮਾਨਸਿਕ ਪ੍ਰਭਾਵ
– ਚਿੜਚਿੜਾਹਟ, ਗੁੱਸਾ
– ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ
– ਅਲੱਗ ਹੋਣ ਦੀ ਅਦਤ, ਸੋਸ਼ਲ ਸਕਿਲਜ਼ ਦੀ ਘਾਟ
ਅਧਿਆਪਨ ਤੇ ਅਸਰ
– ਪਾਠਾਂ ‘ਚ ਮਨ ਨਹੀਂ ਲੱਗਦਾ
– ਹੋਮਵਰਕ ਤੋਂ ਧਿਆਨ ਹਟਦਾ
– ਨਤੀਜਿਆਂ
ਡਾੱਕਟਰਾਂ ਦੀ ਸਲਾਹ ਹੈ ਕਿ ਬੱਚਿਆਂ ਲਈ ਹਰ ਰੋਜ਼ ਦਾ ਸਕਰੀਨ ਟਾਈਮ ਸੀਮਿਤ ਕੀਤਾ ਜਾਵੇ, ਅਤੇ ਉਨ੍ਹਾਂ ਨੂੰ OUTDOOR ਗੇਮਾਂ, ਕਿਤਾਬਾਂ ਅਤੇ ਪਰਿਵਾਰਕ ਗਤੀਵਿਧੀਆਂ ਵਲ ਪ੍ਰੇਰਿਤ ਕੀਤਾ ਜਾਵੇ।
ਮਾਪੇ ਹੀ ਬੱਚਿਆਂ ਦੇ ਪਹਿਲੇ ਰੋਲ ਮਾਡਲ ਹੁੰਦੇ ਹਨ। ਇਸ ਲਈ, ਅਸੀਂ ਜਿੰਨੀ ਸੰਭਲ ਰਖਾਂਗੇ, ਬੱਚਿਆਂ ਦੀ ਭਲਾਈ ਉਨੀ ਹੋਵੇਗੀ।
