Uncategorized
ਰਸੂਖ਼ਦਾਰ ਸਿਆਸਤਦਾਨਾਂ ਤੇ ਅਫਸਰਾਂ ਨਾਲ ਯਾਰੀ ਰੱਖਣ ਵਾਲੇ ਵਿਅਕਤੀ ਨੂੰ 20000 ਨਸ਼ੇ ਦੀਆਂ ਗੋਲ਼ੀਆਂ ਨਾਲ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਨਸ਼ਾ ਦਾ ਕਾਲਾ ਕਾਰੋਬਾਰ ਕਰਨ ਵਾਲਿਆਂ ਨੂੰ ਅਕਸਰ ਕਿਸੇ ਨਾ ਕਿਸੇ ਲੀਡਰ ਜਾ ਪੁਲਿਸ ਅਧਿਕਾਰੀ ਦਾ ਸਹਾਰਾ ਮਿਲ ਹੀ ਜਾਂਦਾ ਹੈ। ਇਹ ਲੋਕ ਇਨਾਂ ਨਾਲ ਮਲਾਜੇਦਾਰੀਆਂ ਪਾ ਕੇ ਬੇਖੌਫ਼ ਜਿੱਥੇ ਆਪਣਾ ਧੰਦਾ ਚਲਾਉਂਦੇ ਹਨ, ਉੱਥੇ ਹੀ ਜ਼ਿੰਦਗੀਆਂ ਨਾਲ ਖਿਲਵਾੜ ਵੀ ਕਰਦੇ ਹਨ। ਅਜਿਹਾ ਹੀ ਕਰਦਾ ਰਿਹਾ ਵਿਨੋਦ ਕੁਮਾਰ ਉਰਫ਼ ਸੋਨੂੰ ਸ਼ਾਹ ਹਰੀਕੇ। ਜਿਸ ਨੇ ਪੁਲਿਸ ਅਤੇ ਸਿਆਸਤਦਾਨਾਂ ਨਾਲ ਤਸਵੀਰਾਂ ਖਿਚਵਾ ਕੇ, ਉਹਨਾਂ ਨੂੰ ਆਪਣੇ ਫ਼ੰਕਸ਼ਨਾਂ ਤੇ ਬੁਲਾ ਕੇ ਆਪਣਾ ਰਸੂਖ ਨਸ਼ੇ ਦੇ ਧੰਦੇ ਲੲੀ ਵਰਤਦਾ ਸੀ। ਦੱਸ ਦਈਏ ਇਹ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ, ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਅਤੇ ਕਈ IG ਪੱਧਰ ਦੇ ਅਫਸਰਾਂ, ਮੁੱਖ ਮੰਤਰੀ ਦੇ ਨੇੜਲੇ ਅਫਸਰਾਂ ਨਾਲ ਫੋਟੋਆਂ ਖਿਚਵਾਈਆਂ ਸਨ।
ਰਸੂਖ਼ਦਾਰ ਸਿਆਸਤਦਾਨਾਂ ਤੇ ਅਫਸਰਾਂ ਨਾਲ ਯਾਰੀ ਰੱਖਣ ਵਾਲੇ ਵਿਅਕਤੀ ਨੂੰ 20000 ਨਸ਼ੇ ਦੀਆਂ ਗੋਲ਼ੀਆਂ ਨਾਲ ਪੁਲਿਸ ਨੇ 15 ਮਈ ਨੂੰ ਗ੍ਰਿਫ਼ਤਾਰ ਕੀਤਾ।
ਕੋਟ ਇਸੇ ਖਾਨ ਦੇ ਪਿੰਡ ਦੌਲੇਵਾਲਾ ‘ਚ ਪੁਲਿਸ ਨੇ ਕਾਰਵਾਈ ਕੀਤੀ, ਅਤੇ ਬਾਬਾ ਸੋਨੂੰ ਸ਼ਾਹ ਦੇ ਕਾਲੇ ਕਾਰੋਬਾਰ ਦਾ ਪਰਦਾਫਾਸ਼ ਕਰ ਦਿੱਤਾ, ਅਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।