Punjab
13 ਸਾਲ ਦੇ ਬੱਚੇ ਦੇ ਕੰਨ ਨੂੰ ਕੱਟਿਆ ਪਿਟ ਬੁਲ ਕੁੱਤੇ ਨੇ,ਬਾਪ ਨੇ ਆਪਣੇ 13 ਸਾਲ ਦੇ ਬਚੇ ਦੀ ਬਚਾਈ ਹਿੰਮਤ ਨਾਲ ਜਾਨ
ਲੋਕ ਅਜੇ ਵੀ ਨਹੀਂ ਸਮਝਦੇ ਆਪਣੇ ਘਰਾਂ ਵਿੱਚ ਅਜਿਹੇ ਜਾਨਵਰ ਰੱਖਦੇ ਹਨ ਜਿਹਨਾਂ ਉੱਤੇ ਪਾਬੰਦੀ ਲੱਗੀ ਹੋਈ ਹੈ ,ਮਾਮਲਾ ਗੁਰਦਾਸਪੁਰ ਦੇ ਪਿੰਡ ਕੋਟਲੀ ਭਾਮ ਸਿੰਘ ਤੋਂ ਸਾਮਣੇ ਆਇਆ ਜਿਥੇ ਇਕ 13 ਸਾਲ ਦੇ ਬੱਚੇ ਨੂੰ ਪਿਟਬੁਲ ਕੁੱਤੇ ਨੇ ਬੁਰੀ ਤਰਾਂ ਨੋਚ ਲਿਆ ਜੇਕਰ ਬਾਪ ਨਾਲ ਨਾ ਹੁੰਦਾ ਤਾਂ ਸ਼ਾਇਦ ਉਸਦੀ ਜਾਨ ਵੀ ਜਾ ਸਕਦੀ ਸੀ ਕੁੱਤੇ ਦਾ ਮਾਲਿਕ ਮੌਕੇ ਤੋਂ ਆਪਣਾ ਕੁੱਤਾ ਲੈਕੇ ਘਰ ਚਲਾ ਗਿਆ | ਜਖਮੀ ਬੱਚੇ ਨੂੰ ਇਲਾਜ ਲਈ ਬਟਾਲਾ ਦੇ ਸਰਕਾਰੀ ਹਸਪਤਾਲ ਕਰਵਾਇਆ ਦਾਖਿਲ |
ਜਖਮੀ ਬੱਚੇ ਅਤੇ ਉਸਦੀ ਦਾਦੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਜੋਕਿ ਆਪਣੇ ਬਾਪ ਨਾਲ ਸਕੂਟਰ ਠੀਕ ਕਰਵਾਕੇ ਘਰ ਵਾਪਿਸ ਜਾ ਰਿਹਾ ਸੀ ਅਤੇ ਰਸਤੇ ਵਿਚ ਪਿੰਡ ਦੇ ਹੀ ਰਹਿਣ ਵਾਲਾ ਵਿਅਕਤੀ ਜੋ ਕਿ ਆਪਣੇ ਪਿਟਬੁਲ ਕੁੱਤੇ ਨੂੰ ਲੈਕੇ ਬਾਹਰ ਖੜਾ ਸੀ ਅਤੇ ਕੁੱਤੇ ਨੇ ਬੱਚੇ ਵੱਲ ਵੇਖ ਭੋਕਣਾ ਸ਼ੁਰੂ ਕਰ ਦਿਤਾ ਅਤੇ ਕੁੱਤੇ ਦੇ ਮਾਲਿਕ ਨੇ ਕੁੱਤੇ ਨੂੰ ਛੱਡ ਦਿੱਤਾ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਉਸ ਬੱਚੇ ਨਾਲ ਵਾਪਰ ਗਈ |
ਜਾਣਕਾਰੀ ਦਿੰਦਿਆਂ ਡਾਕਟਰ ਨੇ ਦੱਸਿਆ ਕਿ ਬੱਚੇ ਦਾ ਕੰਨ ਜਿਆਦਾ ਕੱਟਿਆ ਗਿਆ ਹੈ ਪਰ ਉਸ ਤਰ੍ਹਾਂ ਬੱਚਾ ਠੀਕ ਹੈ ਜਿਸਦਾ ਇਲਾਜ ਕੀਤਾ ਜਾ ਰਿਹਾ ਹੈ |
