Uncategorized
BREKING NEWS: ਦੁਖਦਾਈ ਖ਼ਬਰ: ਇੱਕ ਪਰਿਵਾਰ ਲਈ ਕਾਲ ਬਣਕੇ ਆਇਆ ਮੀਂਹ

6 ਮਾਰਚ, ਅੰਮ੍ਰਿਤਸਰ: ਪੰਜਾਬ ‘ਚ ਮੀਂਹ ਪੈਣ ਨਾਲ ਜਿੱਥੇ ਕੁੱਝ ਲੋਕਾਂ ‘ਚ ਖੁਸ਼ੀ ਹੈ। ਪਰ ਅੰਮ੍ਰਿਤਸਰ ਦੇ ਪਿੰਡ ਮੁਲੇਵਾਲ ਦੇ ਇੱਕ ਪਰਿਵਾਰ ਲਈ ਇਹ ਮੀਂਹ ਕਾਲ ਬਣ ਕੇ ਆਇਆ ਹੈ। ਦੱਸ ਦਈਏ ਕਿ ਮੀਂਹ ਪੈਣ ਨਾਲ ਘਰ ਦੀ ਛੱਤ ਡਿੱਗ ਗਈ ਜਿਸ ਹੇਠਾਂ ਦਬਕੇ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਹੈ।

ਸੂਤਰਾਂ ਤੋਂ ਪਤਾ ਲੱਗਿਆ ਕਿ ਮਜ਼ਦੂਰ ਸਬਜ਼ੀ ਵੇਚਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਘਰ ਦੀ ਛੱਤ ਕੱਚੀ ਹੋਣ ਕਰਕੇ ਤੇ ਮੀਂਹ ਤੇਜ਼ ਹੋਣ ਕਰਕੇ ਇਹ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਪਤੀ,ਪਤਨੀ ਸਮੇਤ 2 ਬੱਚਿਆਂ ਦੀ ਮੌਤ ਹੋਈ ਹੈ।