Connect with us

India

ਪਾਕਿਸਤਾਨ : ਰੇਲਗੱਡੀ ਤੇ ਬੱਸ ਦੀ ਟੱਕਰ,19 ਸਿੱਖ ਸ਼ਰਧਾਲੂਆਂ ਦੀ ਮੌਤ

Published

on

3 ਜੁਲਾਈ 2020 – ਪਾਕਿਸਤਾਨ ਤੋਂ ਬੇਹੱਦ ਦੁਖਦਈ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਸ਼ਾਹ ਹੁਸੈਨ ਐਕਸਪ੍ਰੈਸ ਰੇਲਗੱਡੀ ਨਾਲ ਇੱਕ ਬੱਸ ਦੀ ਟੱਕਰ ਹੋਣ ਨਾਲ 15 ਤੋਂ ਵੱਧ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ। ਇਹ ਮੰਦਭਾਗਾ ਹਾਦਸਾ ਫਾਰੂਕਾਬਾਦ ਰੇਲਵੇ ਸਟੇਸ਼ਨ ਨੇੜੇ ਵਾਪਰਿਆ।

ਰੇਲਗੱਡੀ ਕਰਾਚੀ ਤੋਂ ਲਾਹੌਰ ਲਈ ਜਾ ਰਹੀ ਸੀ ਜਦੋਂ ਬੱਸ ਨਾਲ ਭਿਆਨਕ ਹਾਦਸਾ ਹੋ ਗਿਆ। ਇਹ ਹਾਦਸਾ ਇਕ ਰੇਲਵੇ ਕਰਾਸਿੰਗ ‘ਤੇ ਵਾਪਰਿਆ ਜਿਸ ਵਿਚ ਕੋਈ ਫਾਟਕ ਨਹੀਂ ਲੱਗਿਆ ਸੀ। ਹਾਦਸੇ ‘ਚ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਇਹ ਸਿੱਖ ਸ਼ਰਧਾਲੂ ਪੇਸ਼ਾਵਰ ਤੋਂ ਆਏ ਸਨ ਤੇ ਨਨਕਾਣਾ ਸਾਹਿਬ ਮੱਥਾ ਟੇਕਣ ਉਪਰੰਤ ਸੱਚਾ ਸੌਦਾ ਜਾ ਰਹੇ ਸਨ ਜਿੱਥੇ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਇਸ ‘ਚ 19 ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 8 ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਇਸ ਹਾਦਸੇ ‘ਚ ਇੱਕ ਮੁਸਲਿਮ ਡਰਾਈਵਰ ਭਰਾ ਦੀ ਵੀ ਮੌਤ ਹੋਣ ਦੀ ਖਬਰ ਹੈ।