Connect with us

punjab

ਨੌਜਵਾਨਾਂ ਨੂੰ ਫੌਜ ਭਰਤੀ ਰੈਲੀ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਡੀ.ਬੀ.ਈ.ਈ. ਵੱਲੋਂ ਅਪੀਲ

Published

on

ARMY

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ.ਈ.ਓ ਨਵਦੀਪ ਸਿੰਘ ਵੱਲੋਂ ਨੌਜਵਾਨ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਉਹ ਫੌਜ ਦੀ ਭਰਤੀ ਰੈਲੀ ‘ਚ ਵੱਧ ਚੜ੍ਹ ਕੇ ਹਿੱਸਾ ਲਿਆ। ਸੀ-ਪਾਈਟ ਕੇਂਦਰ ਲੁਧਿਆਣਾ ਵੱਲੋਂ ਨਵੰਬਰ ਮਹੀਨੇ ‘ਚ ਹੋਣ ਵਾਲੇ ਫੌਜ ਦੀ ਭਰਤੀ ਰੈਲੀ ਲਈ ਸਕਰੀਨਿੰਗ ਤੇ ਟਰਾਇਲ ਸ਼ੁਰੂ ਕਰ ਦਿੱਤੇ ਗਏ ਹਨ। ਜ਼ਿਲ੍ਹਾਂ ਲੁਧਿਆਣਾ ਵਿਖੇ ਫੌਜ ਦੀ ਭਰਤੀ ਰੈਲੀ 1 ਤੋਂ 14 ਨਵੰਬਰ 2021 ਨੂੰ ਹੋਣ ਜਾ ਰਹੀ ਹੈ, ਜਿਸ ਸਬੰਧੀ ਸੀ-ਪਾਈਟ ਕੇਂਦਰ , ਆਈ.ਟੀ.ਆਈ. ਗਿੱਲ ਰੋਡ, ਲੁਧਿਆਣਾ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਕੋਰੋਨਾ ਵਾਇਰਸ ਨੂੰ ਧਿਆਨ ‘ਚ ਰੱਖਦੇ ਹੋਏ ਫੌਜ ਦੀ ਭਰਤੀ ਰੈਲੀ ਲਈ ਨੌਜਵਾਨਾਂ ਦੀ ਸਕਰੀਨਿੰਗ ਤੇ ਟਰਾਇਲ ਸ਼ੁਰੂ ਕੀਤੇ ਹਨ। ਰੈਲੀ ‘ਚ ਹਿੱਸਾ ਲੈਣ ਲਈ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਆਪਣੇ ਸਰਟੀਫਿਕੇਟਾਂ ਦੀ ਫੋਟੋ-ਕਾਪੀ ਤੇ 02 ਫੋਟੋਆਂ ਨਾਲ ਲੈ ਕੇ ਟਰਾਇਲ ਦੇਣ ਲਈ ਕੈਪ ‘ਚ ਆ ਸਕਦੇ ਹਨ।