Governance
ਮੋਗਾ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਜ਼ਬਰਦਸਤ ਵਿਰੋਧ
ਕਿਸਾਨਾਂ ਅਤੇ ਠੇਕਾ ਮੁਲਾਜ਼ਮਾਂ ਨੇ ਸਿੱਧੂ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਪੁਲਿਸ ਨਾਲ ਧੱਕਾ ਮੁੱਕੀ ਹੋਈ। ਅੱਜ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਜ਼ਿਲ੍ਹੇ ਭਰ ਦੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਰੱਖੀ ਹੋਈ ਹੈ। ਕਿਸਾਨਾਂ ਦੇ ਜ਼ਬਰਦਸਤ ਵਿਰੋਧ ਕਾਰਨ ਸਿੱਧੂ ਮੋਗਾ ਦੇ ਪ੍ਰਾਈਮ ਫਾਰਮ ਵਿਖੇ ਆਯੋਜਿਤ ਰੈਲੀ ਵਿਚ ਤਕਰੀਬਨ ਡੇਢ ਘੰਟੇ ਦੀ ਦੇਰੀ ਨਾਲ ਪਹੁੰਚ ਸਕੇ।
ਇਸ ਦੌਰਾਨ ਮੋਗਾ ਦੀ ਮੇਅਰ ਨਿਕਿਤਾ ਭੱਲਾ ਨੇ ਸਿੱਧੂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। 27 ਮਿੰਟ ਦੇ ਸੰਬੋਧਨ ਵਿਚ ਉਨ੍ਹਾਂ ਨੇ ਸੁਖਬੀਰ ਬਾਦਲ ਅਤੇ ਹਾਲ ਹੀ ਵਿਚ ਐਲਾਨੇ 18 ਨੁਕਾਤੀ ਪ੍ਰੋਗਰਾਮ ‘ਤੇ ਹਮਲਾ ਬੋਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਬਾਦਲ ਦੀਆਂ ਬੱਸਾਂ ਤੋਂ ਪਰਮਿਟ ‘ਤੇ ਪ੍ਰਤੀ ਕਿਲੋਮੀਟਰ ₹ 1 ਤੋਂ ਘੱਟ ਲੈਣ ਦੇ ਮਾਮਲੇ ‘ਤੇ ਸਾਬਕਾ ਬਾਦਲ ਸਰਕਾਰ ‘ਤੇ ਹਮਲਾ ਕੀਤਾ, ਪਰ ਆਪਣੀ ਹੀ ਸਰਕਾਰ ਵੱਲ ਉਂਗਲ ਉਠਾਈ। ਜ਼ਿਕਰਯੋਗਹੈ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਰਧਾ ਭੇਂਟ ਕਰਨ ਲਈ ਆਏ ਸਨ ਪਰ ਇਥੇ ਪਹੁੰਚਣ ‘ਤੇ ਕਿਸਾਨਾਂ ਵੱਲੋਂ ਨਵਜੋਤ ਸਿੱਧੂ ਦਾ ਜਬਰਦਸਤ ਵਿਰੋਧ ਕੀਤਾ ਗਿਆ ਹੈ। ਨਵਜੋਤ ਸਿੱਧੂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਤੇ ਸਿੱਧੂ ਦੇ ਪੋਸਟਰ ਪਾੜੇ ਗਏ ਸਨ।