Punjab
ਪੰਜਾਬ ਚ ਜੋ ਵੀ ਵਿਕਾਸ ਦੇ ਕੰਮ ਹਨ ਜਾ ਕਿਸਾਨਾਂ ਅਤੇ ਗਰੀਬ ਲੋਕਾਂ ਦੇ ਭਲੇ ਦੀਆ ਸਕੀਮਾਂ ਹੋਣ ਉਹ ਕੇਂਦਰ ਸਰਕਾਰ ਦੀ ਦੇਣ ਹੈ- ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ
ਭਾਜਪਾ ਵਲੋਂ ਲੋਕ ਸਭਾ ਚੋਣਾਂ 2024 ਦੀਆ ਤਿਆਰੀਆਂ ਵਜੋਂ ਸੰਗਠਨ ਨੂੰ ਪੰਜਾਬ ਚ ਹੋਰ ਮਜਬੂਤ ਕਰਨ ਦੇ ਤਹਿਤ ਵੱਖ ਵੱਖ ਮੰਤਰੀਆਂ ਅਤੇ ਭਾਜਪਾ ਦੇ ਆਲਾ ਨੇਤਾਵਾਂ ਵਲੋਂ ਪੰਜਾਬ ਦੇ ਵੱਖ ਵੱਖ ਜਿਲਿਆ ਚ ਭਾਜਪਾ ਸਥਾਨਿਕ ਨੇਤਾਵਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਇਸੇ ਦੇ ਤਹਿਤ ਜਿਲਾ ਗੁਰਦਾਸਪੁਰ ਚ ਭਾਜਪਾ ਨੂੰ ਮਜਬੂਤ ਕਰਨ ਦੇ ਟੀਚੇ ਨਾਲ ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਤਿੰਨ ਦਿਨਾਂ ਦੇ ਦੌਰੇ ਤੇ ਹਨ ਅਤੇ ਉਹਨਾਂ ਵਲੋਂ ਜਿਲਾ ਭਰ ਦੇ ਵੱਖ ਵੱਖ ਸ਼ਹਿਰਾਂ ਕਸਬਿਆਂ ਚ ਜਾਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਖ ਵੱਖ ਵਿਧਾਨ ਸਭਾ ਹਲਕੇ ਚ ਭਾਜਪਾ ਦੇ ਸਥਾਨਿਕ ਨੇਤਾਵਾਂ ਅਤੇ ਵਰਕਰਾਂ ਨਾਲ ਮੁਲਾਕਾਤ ਕਰ ਉਥੋਂ ਦੀਆ ਮੰਗਾ ਅਤੇ ਦਿਕਤਾਂ ਬਾਰੇ ਵਿਚਾਰ ਕੀਤੇ ਜਾ ਰਹੇ ਹਨ ਉਥੇ ਹੀ ਡੇਰਾ ਬਾਬਾ ਨਾਨਕ ਚ ਪਹੁਚੀ ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਚ ਪਿਛਲੀ ਕਾਂਗਰਸ ਸਰਕਾਰ ਹੋਵੇ ਜਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਤਾ ਆਪਣੇ ਸਰਕਾਰੀ ਮੁਲਾਜ਼ਿਮ ਨੂੰ ਵੇਤਨ ਦੇਣ ਲਈ ਕਰਜ਼ਾ ਚੁੱਕ ਰਹੀ ਹੈ ਜਦਕਿ ਪੰਜਾਬ ਚ ਜੋ ਵੀ ਪਿਛਲੇ ਸਮੇ ਚ ਵਿਕਾਸ ਹੋਇਆ ਜਾ ਨਵੇਂ ਪ੍ਰੋਜੈਕਟ ਆਏ ਚਾਹੇ ਕਰਤਾਰਪੁਰ ਕੋਰੀਡੋਰ ਜਾ ਨਵੀਆਂ ਸੜਕਾਂ ਜਾ ਕਿਸਾਨਾਂ ਨੂੰ ਮੁਆਵਜਾ ਜਾ ਉਹਨਾਂ ਦੇ ਹਿੱਤ ਦੀਆ ਅਤੇ ਗਰੀਬ ਵਰਗ ਦੇ ਲੋਕਾਂ ਦੇ ਹਿੱਤ ਦੀਆ ਸਕੀਮਾਂ ਹੋਣ ਸਭ ਕੇਂਦਰ ਸਰਕਾਰ ਵਲੋਂ ਹੀ ਹੈ ਇਸ ਦੇ ਨਾਲ ਹੀ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਦੇਂਦੇ ਉਹਨਾਂ ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਆਪ ਦੇ ਐਮਐਲਏ ਭਾਜਪਾ ਵਲੋਂ ਖਰੀਦਣ ਦੀ ਗੱਲ ਤੇ ਜਵਾਬ ਦੇਂਦੇ ਕਿਹਾ ਕਿ ਭਾਜਪਾ ਨੂੰ ਕੋਈ ਲੋੜ ਨਹੀਂ ਐਮਐਲਏ ਖਰੀਦ ਕਰਨ ਦੀ ਉਲਟ ਆਪ ਨਾਲ ਜੁੜੇ ਸਭ ਚੰਗੇ ਨੇਤਾ ਪਹਿਲਾਂ ਹੀ ਪਾਰਟੀ ਛੱਡ ਚੁਕੇ ਹਨ ਅਤੇ ਹੁਣ ਵੀ ਇਹਨਾਂ ਨੇ ਜੋ ਸ਼ਰਾਬ ਨੀਤੀ ਦਿਲੀ ਚ ਲਾਗੂ ਕੀਤੀ ਹੈ ਉਸ ਚ ਕੀਤੇ ਘਪਲੇ ਤੋਂ ਇਹਨਾਂ ਦੇ ਆਪਣੇ ਲੋਕ ਖ਼ਫ਼ਾ ਹਨ ਇਸ ਦੇ ਨਾਲ ਹੀ ਮੰਤਰੀ ਨੇ ਕਿਹਾ ਕਿ ਆਪ ਵਲੋਂ ਪਹਿਲਾ ਦਿਲੀ ਦੇ ਲੋਕਾਂ ਨਾਲ ਮੋਹਲਾ ਕਲੀਨਿਕ ਦੇ ਨਾਂਅ ਹੇਠ ਧੋਖਾ ਕੀਤਾ ਅਤੇ ਉਸ ਚ ਘਪਲਾ ਕੀਤਾ ਅਤੇ ਹੁਣ ਇਹ ਹ ਸਭ ਪੰਜਾਬ ਚ ਕਰ ਰਹੇ ਹਨ |
