Connect with us

Ludhiana

5 ਨੌਜਵਾਨਾਂ ਨੇ ਨਾਬਾਲਗ ਲੜਕੀ ਨਾਲ ਕੀਤਾ ਸਮੂਹਿਕ ਬਲਾਤਕਾਰ,ਜਾਣੋ ਪੂਰਾ ਮਾਮਲਾ

Published

on

ਲੁਧਿਆਣਾ:ਲੁਧਿਆਣਾ ਨੇ ਨੇੜੇ ਪਿੰਡ ਹੈਬੋਵਾਲ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਵਿੱਚ ਇੱਕ ਨਾਬਾਲਗ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਪੁਲੀਸ ਨੇ 5 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅਮਤੀ ਨਾਬਾਲਗ ਨੂੰ ਵਰਗਲਾ ਫਸਲਾ ਕੇ ਆਪਣੇ ਨਾਲ ਲੈ ਗਿਆ, ਜਿੱਥੇ ਸੁਮਿਤ, ਆਸ਼ੀਸ਼, ਰੋਹਿਤ ਅਤੇ ਕਮਲ ਪਹਿਲਾਂ ਹੀ ਮੌਜੂਦ ਸਨ। ਜਦੋਂ ਲੜਕੀ ਨੇ ਵਾਪਸ ਜਾਣ ਲਈ ਕਿਹਾ ਤਾਂ 5 ਨੌਜਵਾਨਾਂ ਨੇ ਉਸ ਨਾਲ ਰੇਪ ਕੀਤਾ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੰਨਾ ਮੁਲਜਮਾਂ ਵਲੋਂ ਅਸ਼ਲੀਲ ਵੀਡੀਓ ਵੀ ਬਣਾਈ ਗਈ ਹੈ । ਜਦੋਂ ਲੜਕੀ ਘਰ ਪਰਤੀ ਤਾਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੁਝ ਨਹੀਂ ਦੱਸਿਆ, ਅੱਜ ਜਦੋਂ ਵੀਡੀਓ ਵਾਇਰਲ ਹੋਈ ਤਾਂ ਉਸ ਨੇ ਸਾਰੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦਿੱਤੀ। ਪੀੜਤ ਪਰਿਵਾਰ ਨੇ ਇਸ ਦੀ ਸ਼ਿਕਾਇਤ ਥਾਣਾ ਹੈਬੋਵਾਲ ਦੀ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।