Connect with us

Sports

ਭਾਰਤ ਨੇ 27 ਸਾਲ ਬਾਅਦ ਮੋਹਾਲੀ ‘ਚ ਆਸਟ੍ਰੇਲੀਆ ਤੋਂ ਕੀਤੀ ਜਿੱਤ ਹਾਸਿਲ

Published

on

ਮੋਹਾਲੀ 23ਸਤੰਬਰ 2023: ਭਾਰਤ ਨੇ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ।ਇਸ ਮੈਚ ਦੇ ਵਿਚ ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਤੋਂ ਭਾਰਤੀ ਟੀਮ ਨੇ 27 ਸਾਲਾਂ ਬਾਅਦ ਕੰਗਾਰੂਆਂ ਨੂੰ ਹਰਾਇਆ। ਇੱਥੇ ਟੀਮ ਦੀ ਆਸਟ੍ਰੇਲੀਆ ‘ਤੇ ਆਖਰੀ ਜਿੱਤ 1996 ‘ਚ ਹੋਈ ਸੀ। ਫਿਰ ਟੀਮ ਇੰਡੀਆ ਨੇ ਇਹ ਮੈਚ 5 ਦੌੜਾਂ ਨਾਲ ਜਿੱਤ ਲਿਆ।

ਸ਼ੁੱਕਰਵਾਰ ਨੂੰ ਮਿਲੀ ਜਿੱਤ ਦੇ ਨਾਲ ਹੀ ਟੀਮ ਇੰਡੀਆ ਵਨਡੇ ਰੈਂਕਿੰਗ ‘ਚ ਨੰਬਰ-1 ਬਣ ਗਈ ਹੈ। ਟੀਮ ਟੈਸਟ ਅਤੇ ਟੀ-20 ‘ਚ ਪਹਿਲਾਂ ਹੀ ਨੰਬਰ-1 ਸੀ। ਅਜਿਹੇ ‘ਚ ਭਾਰਤੀ ਟੀਮ ਪਹਿਲੀ ਵਾਰ ਤਿੰਨਾਂ ਫਾਰਮੈਟਾਂ ‘ਚ ਨੰਬਰ-1 ‘ਤੇ ਪਹੁੰਚ ਗਈ ਹੈ।

ਮੋਹਾਲੀ ‘ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਖੇਡਣ ਆਈ ਆਸਟਰੇਲੀਆਈ ਟੀਮ 50 ਓਵਰਾਂ ਵਿੱਚ 276 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਵਾਬ ‘ਚ ਟੀਮ ਇੰਡੀਆ ਨੇ 48.4 ਓਵਰਾਂ ‘ਚ 5 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। 5 ਵਿਕਟਾਂ ਲੈਣ ਵਾਲੇ ਮੁਹੰਮਦ ਸ਼ਮੀ ਪਲੇਅਰ ਆਫ ਦਿ ਮੈਚ ਰਹੇ।