Connect with us

Punjab

CM ਮਾਨ ਨੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ‘ਚ ਦੱਸਿਆ ਕੌਣ ਹੋਵੇਗਾ ਜੱਜ

Published

on

ਚੰਡੀਗੜ੍ਹ, 16 ਅਕਤੂਬਰ 2023 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਰੋਧੀ ਪਾਰਟੀਆਂ ਨੂੰ 1 ਨਵੰਬਰ ਨੂੰ ਖੁੱਲ੍ਹੀ ਡਿਬੇਟ ਦਾ ਸੱਦਾ ਦਿੱਤਾ ਗਿਆ ਹੈ| ਓਥੇ ਹੀ ਹੁਣ CM ਮਾਨ ਦੇ ਵੱਲੋਂ ਨੇ ਐਲਾਨ ਕੀਤਾ ਗਿਆ ਹੈ ਕਿ ਇਸ ਬਹਿਸ ਦੇ ਜੱਜ ਪੰਜਾਬ ਦੇ ਲੋਕ ਹੋਣਗੇ, ਉਹ ਹੀ ਫ਼ੈਸਲਾ ਕਰਨਗੇ ਕਿ ਕੌਣ ਸਹੀ ਹੈ ਕੌਣ ਗਲਤ। ਓਥੇ ਹੀ CM ਮਾਨ ਨੇ ਇਹ ਵੀ ਕਿਹਾ ਕਿ ਇਹ ਸਾਰੀ ਬਹਿਸ ਦੇਸ਼ ਵਿਦੇਸ਼ ਵਿਚ ਬੈਠੇ ਲੋਕ ਵੇਖ ਸਕਣਗੇ।

ਓਥੇ ਹੀ CM ਮਾਨ ਦੇ ਵੱਲੋਂ ਇਹ ਵੀ ਕਿਹਾ ਕਿ ਮੈ ਜਾਣਦਾ ਹਾਂ ਕਿ ਪਹਿਲਾਂ ਪੰਜਾਬ ਵਿਚ ਸੱਤਾ ਚਲਾਉਣ ਵਾਲੇ ਹੁਣ ਬਹਿਸ ਤੋਂ ਹਟਣ ਦੀਆਂ ਚਾਲਾਂ ਚਲ ਰਹੇ ਹਨ। ਮਾਨ ਨੇ ਕਿਹਾ ਕਿ 1 November ਨੂੰ ਜਾਵਾਂਗਾ ਉੱਥੇ ਕੁਰਸੀਆਂ ਵੀ ਲਗਾਵਗੇ ਉਹਨਾਂ ਦੇ ਨਾਮ ਵੀ ਲਿਖਾਂਗੇ। ਉਨ੍ਹਾਂ ਕਿਹਾ ਕਿ ਮੈ ਜਾਣਦਾ ਹਾਂ ਕਿ ਉਹ ਨਹੀਂ ਆਉਣਗੇ।

CM ਭਗਵੰਤ ਮਾਨ ਨੇ ਕਿਹਾ, ਪੰਜਾਬ ‘ਚ ਬੰਦ ਪਏ ਟੋਲ ਪਲਾਜ਼ੇ ਕਈ ਸਾਲ ਪਹਿਲਾਂ ਬੰਦ ਹੋ ਜਾਣੇ ਚਾਹੀਦੇ ਸਨ। ਉਨ੍ਹਾਂ ਦੇ ਠੇਕੇ ਵਾਰ-ਵਾਰ ਰੀਨਿਊ ਕੀਤੇ ਗਏ। ਇਨ੍ਹਾਂ ਵਿੱਚ ਪਿਛਲੀਆਂ ਸਰਕਾਰਾਂ ਦੀ ਹਿੱਸੇਦਾਰੀ ਸੀ। ਇਨ੍ਹਾਂ ਨੇ ਲੋਕਾਂ ਨੂੰ ਲੁੱਟਿਆ ਹੈ। ਇਸ ਲਈ ਮੈਂ 1 ਨਵੰਬਰ ਨੂੰ ਬਹਿਸ ਵਿੱਚ ਜ਼ਰੂਰ ਜਾਵਾਂਗਾ। ਸੁਖਬੀਰ ਬਾਦਲ, ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕੁਰਸੀਆਂ ਮੈਂ ਖੁਦ ਲਗਾਵਾਂਗਾ।