Connect with us

Punjab

ਬਠਿੰਡਾ ‘ਚ ਸਾਬਕਾ ਫੌਜੀ ਦੇ ਪਰਿਵਾਰ ਤੇ  ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਹਮਲਾ, ਸੀਸੀਟੀਵੀ ਚ ਹੋਈ ਕੈਦ

Published

on

ਗੰਭੀਰ ਰੂਪ ਵਿੱਚ ਜਖਮੀ ਸਾਬਕਾ ਫੌਜੀ ਨੂੰ ਸਰਕਾਰੀ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਜੇਰੇ ਇਲਾਜ ਲਈ ਕੀਤਾ ਗਿਆ ਰੈਫਰ

13 ਨਵੰਬਰ 2023: ਬਠਿੰਡਾ ਦੇ ਵਿੱਚ ਸਾਬਕਾ ਫੌਜੀ ਦੇ ਪਰਿਵਾਰ ਉੱਪਰ ਦਿਵਾਲੀ ਵਾਲੀ ਰਾਤ ਨੂੰ ਤੇਜ਼ਧਾਰ ਹਥਿਆਰ ਦੇ ਨਾਲ ਲੈਸ ਇੱਕ ਦਰਜਨ ਤੋਂ ਵੱਧ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਹੈ ਇਸ ਮੰਦਭਾਗੀ ਘਟਨਾ ਦੇ ਵਿੱਚ ਫੌਜੀ ਦੇ ਗੰਭੀਰ ਸੱਟਾਂ ਵੱਜੀਆਂ ਹਨ ਜਿਸਨੂੰ ਜੇਰੇ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ|

ਹਾਲਾਂਕਿ ਹਮਲੇ ਦਾ ਕਾਰਨ ਨੂੰ ਲੈ ਕੇ ਪੁਲਿਸ ਤਫਤੀਸ਼ ਕਰ ਰਹੀ ਹੈ ਇਹ ਪੂਰੀ ਘਟਨਾ ਸੀਸੀ ਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਹਮਲਾਵਰਾਂ ਵੱਲੋਂ ਜਾਂਦੇ ਜਾਂਦੇ ਸੀਸੀਟੀਵੀ ਤੱਕ ਤੋੜ ਦਿੱਤੇ ਗਏ ਹਨ।

ਇਸ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਕਿਸ ਤਰੀਕੇ ਦੇ ਨਾਲ ਹਮਲਾਵਰਾਂ ਵਲੋਂ ਘਰ ਦੇ ਮੇਨ ਦਰਵਾਜ਼ੇ ਤੋਂ ਉਪਰੋਂ ਲੰਘ ਕੇ ਦਰਵਾਜ਼ਾ ਖੋਲ ਕੇ ਘਰ ਦੇ ਅੰਦਰ ਤੱਕ ਇੱਟਾ ਰੋੜੇ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ।

ਇਹ ਘਟਨਾ ਕਰੀਬ ਦਿਵਾਲੀ ਵਾਲੀ ਰਾਤ 10 ਵਜੇ ਦੇ ਕਰੀਬ ਵਾਪਰੀ ਜਦੋਂ ਸਾਬਕਾ ਫੌਜੀ ਆਪਣੇ ਪਰਿਵਾਰ ਸਮੇਤ ਬੱਚਿਆਂ ਦੇ ਨਾਲ ਦਿਵਾਲੀ ਮੌਕੇ ਪਟਾਕੇ ਚਲਾ ਰਹੇ ਸੀ ਇਸ ਦੌਰਾਨ ਸਾਬਕਾ ਫੌਜੀ ਦੇ ਵੱਲੋਂ ਆਪਣੀ ਲਾਈਸੈਂਸਸੀ ਗਨ ਦੇ ਨਾਲ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਹਮਲਾਵਰਾਂ ਵੱਲੋਂ ਸਾਬਕਾ ਫੌਜੀ ਦੀ ਪਤਨੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਉਸਦੀ ਗਨ ਨੂੰ ਹਮਲਾਵਰਾਂ ਨੂੰ ਸੋਪਣ ਦੀ ਗੱਲ ਵੀ ਆਖੀ ਜਿਸ ਤੋਂ ਬਾਅਦ ਸਭ ਕਾ ਫੌਜੀ ਦੀ ਗਨ ਸੁੱਟ ਕੇ ਮੌਕੇ ਤੋਂ ਹਮਲਾਵਰ ਫਰਾਰ ਹੋ ਗਏ|