Punjab
ਕਲੀਨਿਕ ‘ਤੇ ਲੁੱਟ ਦੀ ਵਾਰਦਾਤ ਕਰਨ ਆਏ ਲੁਟੇਰੇ,ਦੁਕਾਨਦਾਰਾਂ ਦਬੋਚ ਕੇ ਕੀਤੇ ਪੁਲਿਸ ਹਵਾਲੇ
29 ਜਨਵਰੀ 2024: ਪੱਟੀ ਦੀ ਪੁਰਾਣੀ ਕੈਰੋਂ ਰੋਡ ਇੱਕ ਕਲੀਨਿਕ ਵਿਖੇ ਲੁੱਟ ਕਰਨ ਦੀ ਨੀਅਤ ਨਾਲ ਆਏ ਦੋ ਲੁਟੇਰਿਆ ਨੂੰ ਦੁਕਾਨਦਾਰਾਂ ਵੱਲੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਲੁਟੇਰਿਆਂ ਨੇ ਦੁਕਾਨ ’ਤੇ ਤਿੰਨ ਗੋਲੀਆ ਚਲਾਈਆ। ਘਟਨਾ ਸਥਾਨ ’ਤੇ ਪੁਲਿਸ ਨੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬਾਬਾ ਦੀਪ ਸਿੰਘ ਕਲੀਨਿਕ ਦੇ ਸੰਚਾਲਕ ਹਰਮਨਦੀਪ ਸਿੰਘ ਨੇ ਦੱਸਿਆ ਕਿ ਅੱਜ 4 ਵਜੇ ਦੇ ਕਰੀਬ ਉਹ ਆਪਣੇ ਕਲੀਨਿਕ ’ਤੇ ਬੈਠਾ ਸੀ ਤਾ ਇੱਕ ਨੌਜਵਾਨ ਕਲੀਨਿਕ ਦੇ ਅੰਦਰ ਆਇਆ ਅਤੇ ਦਵਾਈ ਦੀ ਮੰਗ ਕੀਤੀ ਅਤੇ ਉਸਦੇ ਬਾਅਦ ਇੱਕ ਹੋਰ ਨੌਜਵਾਨ ਕਲੀਲਿਕ ’ਤੇ ਆ ਗਿਆ ਅਤੇ ਪਿਸਤੋਲ ਰੱਖ ਕੇ ਛਾਤੀ ’ਤੇ ਤਾਨ ਦਿੱਤਾ ਅਤੇ ਦੋਹਾ ਨੇ ਪੈਸਿਆਂ ਦੀ ਮੰਗ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਰਵੀ ਸ਼ੰਕਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।