Connect with us

Punjab

ਪੁਲਿਸ ਨੇ 15 ਲੱਖ 67 ਹਜ਼ਾਰ ਰੁਪਏ ਦੀ ਸੰਪਤੀ ਕੀਤੀ ਸੀਜ

Published

on

21 ਫਰਵਰੀ 2024: ਜਲਾਲਾਬਾਦ ਦੀ ਪੁਲਿਸ ਦੇ ਵੱਲੋਂ ਪਿੰਡ ਕੱਟੀਆਂ ਵਾਲੇ ਦੇ ਇੱਕ ਨਸ਼ਾ ਤਸਕਰ ਦੀ ਪ੍ਰੋਪਰਟੀ ਸੀਜ ਕੀਤੀ ਗਈ ਹੈ| ਨਸ਼ਾ ਤਸਕਰ 2022 ਦੇ ਵਿੱਚ ਅਬੋਹਰ ਥਾਣਾ ਸਿਟੀ 1 ਪੁਲਿਸ ਦੇ ਵੱਲੋਂ 92 ਕਿਲੋ ਚੂਰਾ ਪੋਸਟ ਦੇ ਨਾਲ ਕਾਬੂ ਕੀਤਾ ਗਿਆ ਸੀ| ਇਸ ਸਬੰਧ ਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਅਬੋਹਰ ਵਿਖੇ ਆਰੋਪੀ ਤੇ ਮਾਮਲਾ ਦਰਜ ਹੈ। ਜੋ ਕਿ ਜਮਾਨਤ ਅਤੇ ਚੱਲ ਰਿਹਾ ਹੈ | ਪੁਲਿਸ ਦੇ ਵੱਲੋਂ ਹੁਣ ਇਸ ਦੀ 15 ਲੱਖ 67000 ਹਜ਼ਾਰ ਰੁਪਏ ਦੀ ਪ੍ਰੋਪਰਟੀ ਮਕਾਨ ਸੀਜ ਕਰ ਲਈ ਗਈ ਹੈ| ਥਾਣਾ ਵੈਰੋਕਾ ਦੇ ਇੰਚਾਰਜ ਐਸ.ਐਚ.ਓ ਗੁਰਜੰਟ ਸਿੰਘ ਨੇ ਦੱਸਿਆ ਕਿ ਉੱਚ ਅਫਸਰਾਂ ਦੇ ਹੁਕਮ ਤੇ ਇਹ ਕਾਰਵਾਈ ਕੀਤੀ ਗਈ ਹੈ| ਉਹਨਾਂ ਨੇ ਚੇਤਾਵਨੀ ਜਾਰੀ ਕੀਤੀ ਕਿ ਉਹਨਾਂ ਦੇ ਇਲਾਕੇ ‘ਚ ਕਿਸੇ ਤਰ੍ਹਾਂ ਦੀ ਵੀ ਨਸ਼ੇ ਦੀ ਤਸਕਰੀ ਨਹੀਂ ਕਰਨ ਦਿੱਤੀ ਜਾਏਗੀ।