Connect with us

Punjab

ਮ੍ਰਿਤਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਮਾਮਲੇ ‘ਚ ਨਵਾਂ ਮੋੜ, ਮਾਂ ਨੇ ਪੁੱਤਰ ਦਾ ਅੰਤਿਮ ਸੰਸਕਾਰ ਕਰਨ ਲਈ ਕਿਹਾ

Published

on

24 ਫਰਵਰੀ 2024: ਕਿਸਾਨ ਅੰਦੋਲਨ ਦੌਰਾਨ 21 ਫਰਵਰੀ ਨੂੰ ਖਨੌਰੀ ਸਰਹੱਦ ’ਤੇ ਹੋਈ ਝੜਪ ਵਿੱਚ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀਆਂ ਅੰਤਿਮ ਰਸਮਾਂ ਨੂੰ ਲੈ ਕੇ ਪਰਿਵਾਰਕ ਵਿਵਾਦ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਸ਼ੁਭਕਰਨ ਦੀ ਮਾਂ ਅਚਾਨਕ ਰਜਿੰਦਰਾ ਹਸਪਤਾਲ ਪਹੁੰਚੀ ਅਤੇ ਆਪਣੇ ਬੇਟੇ ਦਾ ਚਿਹਰਾ ਦੇਖਣ ਅਤੇ ਸੰਸਕਾਰ ਕਰਨ ਦੀ ਮੰਗ ਕਰਨ ਲੱਗੀ। ਦੂਜੇ ਪਾਸੇ ਸ਼ੁਭਕਰਨ ਦੀ ਭੈਣ ਨੇ ਆਪਣੀ ਮਾਂ ‘ਤੇ ਸਵਾਲ ਖੜ੍ਹੇ ਕੀਤੇ ਹਨ।ਮਾਤਾ ਵੀਰਪਾਲ ਕੌਰ ਉਰਫ ਰਾਜਿੰਦਰਾ ਹਸਪਤਾਲ ਪਟਿਆਲਾ ਪਹੁੰਚੀ।

ਪਰਿਵਾਰਕ ਮੈਂਬਰਾਂ ਦੱਸਿਆ ਕਿ 10-12 ਸਾਲਾ ਪਹਿਲਾਂ ਉਸਦਾ ਤਲਾਕ ਹੋ ਗਿਆ ਸੀ ਤੇ ਹੁਣ ਉਹ ਅਲੱਗ ਰਹਿ ਰਹੀ ਸੀ। ਪਰ ਫੇਰ ਵੀ ਉਸਦੀ ਫ਼ੋਨ ’ਤੇ ਆਪਣੇ ਪੁੱਤ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ। ਉਸਨੇ ਕਿਹਾ ਕਿ ਉਸਦੇ ਘਰਵਾਲਾ ਅਤੇ ਰਿਸ਼ਤੇਦਾਰ ਪੈਸਿਆਂ ਦੇ ਲਾਲਚ ’ਚ ਪੁੱਤਰ ਦੀ ਲਾਸ਼ ਰੋਲ਼ ਰਹੇ ਹਨ। ਉਸਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੋਸਟਮਾਰਟਮ ਤੋਂ ਬਾਅਦ ਸਸਕਾਰ ਕਰਵਾ ਦਿੱਤਾ ਜਾਵੇ |