Connect with us

National

ਅਮਿਤ ਸ਼ਾਹ ਅਸਾਮ ‘ਚ ਕਰਨਗੇ ਰੋਡ ਸ਼ੋਅ, ਭਾਜਪਾ ਵਰਕਰਾਂ ਨਾਲ ਕਰਨਗੇ ਗੱਲਬਾਤ

Published

on

LOK SABHA ELECTION 2024: ਲੋਕ ਸਭਾ ਚੋਣਾਂ ਤੋਂ ਪਹਿਲਾ ਅਮਿਤ ਸ਼ਾਹ ਅਸਾਮ ਦਾ ਦੌਰਾ ਕਰਨਗੇ ਅਤੇ ਰੋਡ ਸ਼ੋਅ ਕਰਨਗੇ ਅਤੇ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਭਾਜਪਾ ਦੇ ਇਕ ਸੀਨੀਅਰ ਨੇਤਾ ਮੁਤਾਬਕ ਅਮਿਤ ਸ਼ਾਹ ਲਖੀਮਪੁਰ ਸੰਸਦੀ ਖੇਤਰ ਦੇ ਚੁਕਲੀ ਭੋਰੀਆ ਖੇਤਰ ‘ਚ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ। ਲਖੀਮਪੁਰ ਸੀਟ ਭਾਜਪਾ ਕੋਲ ਹੈ ਜਿੱਥੋਂ ਮੌਜੂਦਾ ਸੰਸਦ ਮੈਂਬਰ ਪ੍ਰਦਾਨ ਬਰੂਆ ਕਾਂਗਰਸ ਨੇਤਾ ਉਦੈ ਸ਼ੰਕਰ ਹਜ਼ਾਰਿਕਾ ਦੇ ਖਿਲਾਫ ਚੋਣ ਲੜ ਰਹੇ ਹਨ। ਰੋਡ ਸ਼ੋਅ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਨਗੇ|

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਡਿਬਰੂਗੜ੍ਹ ਸੰਸਦੀ ਹਲਕੇ ਦੇ ਚਲੀਹਾ ਨਗਰ ਤੋਂ ਥਾਣਾ ਚਰਿਆਲੀ ਤੱਕ ਰੋਡ ਸ਼ੋਅ ਵਿੱਚ ਹਿੱਸਾ ਲੈਣ ਜਾ ਰਹੇ ਹਨ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਡਿਬਰੂਗੜ੍ਹ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਸ਼ਾਹ 8 ਅਪ੍ਰੈਲ ਨੂੰ ਅਸਾਮ ਵਿੱਚ ਚੋਣ ਪ੍ਰਚਾਰ ਕਰਨ ਵਾਲੇ ਸਨ। ਹਾਲਾਂਕਿ ਬਾਅਦ ‘ਚ ਭਾਜਪਾ ਦੇ ਚੋਟੀ ਦੇ ਨੇਤਾ ਦੇ ਪ੍ਰੋਗਰਾਮ ‘ਚ ਬਦਲਾਅ ਕੀਤਾ ਗਿਆ।