National
ਵਿਧਾਨ ਸਭਾ ਚੋਣਾਂ 2024: ਹਰਿਆਣਾ ‘ਚ ਕਿਸ ਦੇ ਸਿਰ ਸਜਿਆ ਜਿੱਤ ਦਾ ਸਿਹਰਾ ?
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ 90 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਵਿੱਚ ਕਾਂਗਰਸ ਅਤੇ ਭਾਜਪਾ ਵਿਚਾਲੇ ਕਰੀਬੀ ਮੁਕਾਬਲਾ ਹੈ। ਰੁਝਾਨਾਂ ਵਿੱਚ ਇੱਕ ਵੱਡਾ ਉਲਟਫੇਰ ਆਇਆ ਹੈ। ਭਾਜਪਾ ਹੁਣ ਅੱਗੇ ਵਧ ਰਹੀ ਹੈ। ਇਸ ਤੋਂ ਪਹਿਲਾਂ ਸਵੇਰੇ 8 ਵਜੇ ਤੋਂ ਸ਼ੁਰੂ ਹੋਏ ਰੁਝਾਨਾਂ ਵਿੱਚ ਕਾਂਗਰਸ ਇੱਕ ਤਰਫਾ ਜਿੱਤ ਵੱਲ ਸੀ। ਪਾਰਟੀ ਨੇ 65 ਸੀਟਾਂ ਨੂੰ ਛੂਹ ਲਿਆ ਸੀ। ਭਾਜਪਾ 17 ਸੀਟਾਂ ‘ਤੇ ਸਿਮਟ ਗਈ।
ਸਾਢੇ 9 ਵਜੇ ਭਾਜਪਾ ਮੁਕਾਬਲੇ ਵਿੱਚ ਆ ਗਈ ਅਤੇ ਦੋਵਾਂ ਵਿੱਚ ਦੋ ਸੀਟਾਂ ਦਾ ਫਰਕ ਹੋ ਗਿਆ। ਸਵੇਰੇ 9:44 ਵਜੇ ਇੱਕ ਸਮਾਂ ਅਜਿਹਾ ਆਇਆ ਜਦੋਂ ਦੋਵੇਂ ਪਾਰਟੀਆਂ 43-43 ਸੀਟਾਂ ‘ਤੇ ਪਹੁੰਚ ਗਈਆਂ ਸੀ। ਇਸ ਤੋਂ ਬਾਅਦ ਭਾਜਪਾ 46 ਸੀਟਾਂ ‘ਤੇ ਪਹੁੰਚ ਗਈ। ਲਾਡਵਾ ਸੀਟ ਤੋਂ ਸੀਐਮ ਨਾਇਬ ਸਿੰਘ ਸੈਣੀ, ਜੁਲਾਨਾ ਸੀਟ ਤੋਂ ਵਿਨੇਸ਼ ਫੋਗਾਟ ਅਤੇ ਹਿਸਾਰ ਤੋਂ ਸਾਵਿਤਰੀ ਜਿੰਦਲ ਅੱਗੇ ਚੱਲ ਰਹੇ ਹਨ।
ਪਾਰਟੀ ਦਾ ਨਾਂ ਲੀਡ ਸੀਟਾਂ ਜਿੱਤੀਆਂ
ਭਾਰਤੀ ਜਨਤਾ ਪਾਰਟੀ – 50 15
ਕਾਂਗਰਸ – 35 13
ਇੰਡੀਅਨ ਨੈਸ਼ਨਲ ਲੋਕ ਦਲ – 2 0
ਆਜ਼ਾਦ- 3 0
ਹਰਿਆਣਾ ’ਚ ਕਿਸਦੀ ਬਣੇਗੀ ਸਰਕਾਰ
ਰੁਝਾਨਾਂ ਮੁਤਾਬਿਕ ਭਾਜਪਾ ਬਣਾਉਣ ਜਾ ਰਹੀ ਹੈ ਤੀਜੀ ਵਾਰ ਹਰਿਆਣਾ ‘ਚ ਸਰਕਾਰ। ਵੈਸੇ ਅੱਜ ਤੱਕ ਕੋਈ ਵੀ ਪਾਰਟੀ ਲਗਾਤਾਰ ਤਿੰਨ ਵਾਰ ਹਰਿਆਣਾ ‘ਚ ਨਹੀਂ ਬਣਾ ਸਕੀ ਸਰਕਾਰ ਪਰ ਐਤਕੀ ਭਾਜਪਾ ਨੇ ਇਹ ਬਾਜ਼ੀ ਮਾਰ ਨਵਾਂ ਰਿਕਾਰਡ ਵੀ ਬਣਾ ਦਿੱਤਾ ਹੈ।
ਦੱਸਣਯੋਗ ਹੈ ਕਿ ਹਰਿਆਣਾ ਵਿੱਚ 5 ਅਕਤੂਬਰ ਨੂੰ ਇੱਕੋ ਪੜਾਅ ਵਿੱਚ ਵੋਟਿੰਗ ਹੋਈ ਸੀ। ਦੱਸ ਦੇਈਏ ਕਿ ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ ਅਤੇ ਸਾਰੀਆਂ ਸੀਟਾਂ ‘ਤੇ ਇਕੋ ਪੜਾਅ ਵਿੱਚ ਵੋਟਿੰਗ ਹੋਈ ਸੀ। ਜਿਸ ਦੇ ਅੱਜ ਨਤੀਜੇ ਆ ਰਹੇ ਹਨ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ ਅਤੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ।