News
ਬਲਬੀਰ ਸਿੰਘ ਸੀਨੀਅਰ ਦੀ ਮੌਤ ਉੱਤੇ ਪੰਜਾਬ ਅਤੇ ਰਾਜਸਥਾਨ ਦੇ ਸੀਐਮ ਨੇ ਕੀਤਾ ਦੁੱਖ ਜ਼ਾਹਿਰ
ਹਾਕੀ ਜਗਤ ਦੀ ਸ਼ਾਨ ਬਲਬੀਰ ਸਿੰਘ ਸੀਨੀਅਰ ਦੇ ਦੇਹਾਂਤ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਸੀਐਮ ਨੇ ਬਲਬੀਰ ਸੀਨੀਅਰ ਨਾਲ ਆਪਣੀ ਫੋਟੋ ਵੀ ਸ਼ੇਅਰ ਕੀਤੀ।
ਸੀਐਮ ਨੇ ਲਿਖਿਆ- ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਦੇਹਾਂਤ ਬਾਰੇ ਜਾਣ ਕੇ ਦੁੱਖ ਹੋਇਆ, ਉਨ੍ਹਾਂ ਨੇ ਲਗਨ, ਸਮਰਪਣ ਅਤੇ ਖਿਡਾਰੀਆਂ ਦੀ ਮਿਸਾਲ ਪੇਸ਼ ਕੀਤੀ। ਸ੍ਰੀਮਾਨ ਜੀ, ਤੁਹਾਨੂੰ ਬਹੁਤ ਯਾਦ ਕੀਤਾ ਜਾਵੇਗਾ ਅਤੇ ਤੁਸੀਂ ਹਮੇਸ਼ਾ ਇੱਕ ਪ੍ਰੇਰਣਾ ਬਣੇ ਰਹੋਗੇ। ਇਹ ਅਹਿਸਾਨਮੰਦ ਸੂਬਾ ਤੁਹਾਨੂੰ ਅਲਵਿਦਾ ਕਹਿੰਦਾ ਹੈ।
ਇਸ ਮੌਕੇ ਰਾਜਸਥਾਨ ਦੇ ਮੁਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਟਵੀਟ ਕਰ ਬਲਬੀਰ ਸਿੰਘ ਦੀਆਂ ਪ੍ਰਾਪਤੀਆਂ ਯਾਦ ਕੀਤੀਆਂ। ਉਨ੍ਹਾਂ ਨੇ ਲਿਖਿਆ-
ਸਾਡੇ ਦੇਸ਼ ਦੇ ਮਹਾਨ ਹਾਕੀ ਖਿਡਾਰੀਆਂ ਵਿੱਚੋਂ ਇੱਕ ਬਲਬੀਰ ਸਿੰਘ ਸੀਨੀਅਰ ਦੇ ਦਿਹਾਂਤ ‘ਤੇ ਮੇਨੂ ਦਿਲੋਂ ਦੁੱਖ ਹੈ, ਉਹ ਆਧੁਨਿਕ ਓਲੰਪਿਕ ਇਤਿਹਾਸ ਵਿੱਚ ਆਈਓਸੀ ਦੁਆਰਾ ਚੁਣੇ ਗਏ 16 Legends ਵਿੱਚੋਂ ਇੱਕ ਭਾਰਤੀ ਸੀ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।