Punjab
ਪਰਮੀਸ਼ ਵਰਮਾ ਨਾਲ ਰਿਸ਼ਤੇ ਦੀਆਂ ਚਰਚਾਵਾਂ ਵਿਚਾਲੇ ਹਰਮਨ ਬਰਾੜ ਦੀ ਪੋਸਟ
ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨਾਲ ਰਿਸ਼ਤੇ ਦੀਆਂ ਚਰਚਾਵਾਂ ਵਿਚਾਲੇ ਹਰਮਨ ਬਰਾੜ ਨੇ ਇੱਕ ਅਹਿਮ ਪੋਸਟ ਸਾਂਝੀ ਕੀਤੀ ਹੈ। ਆਪਣੀ ਪੋਸਟ ਰਾਹੀਂ ਹਰਮਨ ਨੇ ਰਿਸ਼ਤੇ ਨੂੰ ਲੈ ਕੇ ਉੱਠ ਰਹੀਆਂ ਚਰਚਾਵਾਂ ਅਤੇ ਟ੍ਰੋਲਿੰਗ ‘ਤੇ ਆਪਣਾ ਪੱਖ ਰੱਖਿਆ ਹੈ।
ਹਰਮਨ ਬਰਾੜ ਨੇ ਆਪਣੀ ਪੋਸਟ ਵਿੱਚ ਸਪੱਸ਼ਟ ਕੀਤਾ ਕਿ ਉਸ ਨੇ ਕਿਸੇ ਦਾ ਘਰ ਨਹੀਂ ਉਜਾੜਿਆ। ਹਰਮਨ ਮੁਤਾਬਕ, ਜਿਸ ਵਿਅਕਤੀ ਨੂੰ ਉਸ ਨੇ ਚੁਣਿਆ, ਉਹ ਕਾਨੂੰਨੀ ਤੌਰ ‘ਤੇ ਪਹਿਲਾਂ ਹੀ ਵੱਖ ਹੋ ਚੁੱਕਿਆ ਸੀ।
ਹਰਮਨ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਰਿਸ਼ਤਾ ਕਿਸੇ ਤੋਂ ਲੁਕਿਆ ਹੋਇਆ ਨਹੀਂ ਸੀ, ਸਗੋਂ ਇਹ ਪੂਰੀ ਤਰ੍ਹਾਂ ਖੁੱਲ੍ਹਾ ਅਤੇ ਜਨਤਕ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਗੱਲਾਂ ਅਤੇ ਟ੍ਰੋਲਿੰਗ ਨੂੰ ਲੈ ਕੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਹਰਮਨ ਬਰਾੜ ਨੇ ਟ੍ਰੋਲ ਪੇਜਾਂ ਅਤੇ ਮੀਮ ਬਣਾਉਣ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਹੈ। ਉਸ ਦੀ ਪੋਸਟ ਤੋਂ ਸਾਫ਼ ਹੈ ਕਿ ਉਹ ਆਪਣੇ ਨਿੱਜੀ ਮਾਮਲੇ ਨੂੰ ਲੈ ਕੇ ਹੋ ਰਹੀਆਂ ਟਿੱਪਣੀਆਂ ਦਾ ਜਵਾਬ ਦੇਣ ਲਈ ਤਿਆਰ ਹੈ।ਫਿਲਹਾਲ ਹਰਮਨ ਬਰਾੜ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ, ਰਿਸ਼ਤੇ ਨਾਲ ਜੁੜੇ ਦਾਅਵਿਆਂ ਬਾਰੇ ਦੋਵਾਂ ਪੱਖਾਂ ਦੇ ਜਨਤਕ ਬਿਆਨਾਂ ਨੂੰ ਹੀ ਆਧਾਰ ਬਣਾਉਣਾ ਜ਼ਰੂਰੀ ਹੈ।
