Punjab
ਅਗਨੀ ਵੀਰ ਯੋਜਨਾਂ ਦੀ ਭਾਰਤੀ ਲਈ ਆਏ 20 ਸਾਲਾ ਨੌਜਵਾਨ ਦੀ ਟਰਾਇਲ ਦੌਰਾਨ ਮੌਤ
ਗੁਰਦਾਸਪੁਰ ਤਿੱਬੜੀ ਆਰਮੀ ਕੈਂਟ ਵਿੱਚ ਅਗਨੀ ਵੀਰ ਯੋਜਨਾਂ ਤਹਿਤ ਹੋ ਰਹੀ ਭਰਤੀ ਦੌਰਾਨ ਰਨਿੰਗ ਟਰੈਕ ਤੇ ਦੌੜ ਲਗਾਉਂਦੇ ਸਮੇਂ 20 ਸਾਲਾਂ ਨੌਜਵਾਨ ਅਸ਼ਵਨੀ ਕੁਮਾਰ ਦੀ ਡਿਗਣ ਨਾਲ ਹੋਈ, ਇੱਕ ਹੋਰ ਨੌਜਵਾਨ ਵਿਖੇ ਹੋਇਆ ਬੇਹੋਸ਼ ਮੌਤ ਪ੍ਰਸਾਸ਼ਨ ਅਧਿਕਾਰੀਆ ਨੇ ਮ੍ਰਿਤਕ ਦੇਹ ਨੂੰ ਪੋਸਟਮਾਟਮ ਲਈ ਭੇਜਿਆ| ਉਥੇ ਹੀ ਮ੍ਰਿਤਕ ਨੌਜਵਾਨ ਅਸ਼ਵਨੀ ਕੁਮਾਰ ਜਿਲਾ ਪਠਾਨਕੋਟ ਦੇ ਪਿੰਡ ਅਖਰੋਟਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਮ੍ਰਿਤਕ ਦੇ ਦੋਸਤ ਜੋ ਉਸ ਦੇ ਨਾਲ ਆਇਆ ਸੀ ਨੇ ਦੱਸਿਆ ਕਿ ਜਦ ਟਰੇਲ ਹੋ ਰਿਹਾ ਸੀ ਤਾ ਅਸ਼ਵਨੀ ਦੌੜ ਦੌਰਾਨ ਡਿੱਗ ਪਿਆ ਅਤੇ ਜਦ ਹਸਪਤਾਲ ਲਿਜਾਇਆ ਗਿਆ ਤਾ ਉਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿਤਾ ਗਿਆ ਹੈ ਅਤੇ ਮੌਕੇ ਤੇ ਸਿਵਲ ਹਸਪਤਾਲ ਗੁਰਦਾਸਪੁਰ ਪਹੁਚੀ ਐਸਡੀਐਮ ਗੁਰਦਾਸਪੁਰ ਨੇ ਦੱਸਿਆ ਕਿ ਉਹਨਾਂ ਨੂੰ ਨੌਜਵਾਨ ਦੇ ਹਾਲਾਤ ਗੰਭੀਰ ਹੋਣ ਦੀ ਸੂਚਨਾ ਮਿਲੀ ਸੀ ਲੇਕਿਨ ਜਦ ਤਕ ਉਹ ਐਮਬੂਲੈਂਸ ਰਾਹੀਂ ਹਸਪਤਾਲ ਪਹੁਚਿਆ ਤਾ ਉਸ ਦੀ ਮੌਤ ਹੋ ਚੁਕੀ ਸੀ ਅਤੇ ਮ੍ਰਿਤਕ ਦੇ ਪਰਿਵਾਰ ਵਾਲੇ ਵੀ ਪਹੁਚ ਚੁਕੇ ਹਨ ਅਤੇ ਉਹਨਾਂ ਦੇ ਕਹਿਣ ਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ
