Punjab
ਆਪ ਦੇ ਸਨੌਰ ਦੇ ਐਮਐਲਏ ਦੀ ਦੂਸਰੀ ਪਤਨੀ ਹੋਣ ਦਾ ਦਾਅਵਾ ਕਰਨ ਵਾਲੀ ਔਰਤ ਨੇ ਧਮਕੀਆਂ ਮਿਲਣ ਦੇ ਲਾਏ ਆਰੋਪ ਅਤੇ ਕਾਂਗਰਸ ਅਤੇ ਅਕਾਲੀ ਦਲ ਪਾਰਟੀ ਅਤੇ ਰਾਜਨੀਤਿਕ ਪਾਰਟੀਆਂ ਨੂੰ ਮਦਦ ਦੀ ਲਈ ਗੁਹਾਰ
ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਤੇ ਦੋਸ਼ ਲਗਾਉਣ ਵਾਲੀ ਜ਼ੀਰਕਪੁਰ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਨੇ ਅੱਜ ਬਟਾਲਾ ਵਿਖੇ ਇਕ ਪ੍ਰੈਸ ਕਾੰਫ਼੍ਰੇੰਸ ਕਰ ਪੰਜਾਬ ਸਰਕਾਰ ਦੇ ਮੁਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੀਆ ਦੂਸਰਿਆਂ ਰਾਜਨੀਤਿਕ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ਮਦਦ ਦੀ ਗੁਹਾਰ ਲਗਾਈ | ਬਟਾਲਾ ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਕਤ ਮਹਿਲਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿਤੇ ਬਿਨਾ ਉਸ ਨਾਲ ਵਿਆਹ ਕੀਤਾ ਸੀ ਅਤੇ ਉਸ ਨਾਲ ਰਿਸ਼ਤਾ ਬਣਾਇਆ ਅਤੇ ਗੁਰਪ੍ਰੀਤ ਨੇ ਆਰੋਪ ਲੱਗਿਆ ਕਿ ਉਸ ਕੋਲੋਂ ਹਰਮੀਤ ਸਿੰਘ ਪਠਾਨ ਮਾਜਰਾ ਨੇ ਆਪਣੇ ਨਿਜੀ ਖਰਚ ਲਈ ਪੈਸੇ ਵੀ ਲਾਏ ਜਿਸ ਮਾਮਲੇ ਨੂੰ ਲੈਕੇ ਉਹਨਾਂ ਵਲੋਂ ਮਾਨਯੁਗ ਅਦਾਲਤ ਚ ਇਨਸਾਫ ਦੀ ਅਪੀਲ ਵੀ ਕੀਤੀ ਗਈ ਹੈ ਜਿਸ ਦੀ ਸੁਣਵਾਈ ਚਲ ਰਹੀ ਹੈ ਲੇਕਿਨ ਦੂਸਰੇ ਪਾਸੇ ਜੋ ਐਮਐਲਏ ਦੇ ਨਜਦੀਕੀ ਦੋਸਤ ਹਨ ਜਾ ਕਰੀਬੀ ਲੋਕ ਹਨ ਉਹ ਉਸ ਨੂੰ ਸੋਸ਼ਲ ਮੀਡਿਆ ਰਾਹੀਂ ਲਗਾਤਾਰ ਧਮਕੀਆਂ ਦੇ ਰਹੇ ਹਨ ਅਤੇ ਉਸ ਨੂੰ ਖ਼ਤਰਾ ਹੈ ਅਤੇ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਅਤੇ ਹੋਰਨਾਂ ਪੰਜਾਬ ਦੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕਰਦੀ ਹੈ ਕਿ ਉਹ ਪੰਜਾਬ ਦੀ ਹੀ ਔਰਤ ਹੈ ਅਤੇ ਉਸ ਨੂੰ ਖ਼ਤਰਾ ਹੈ ਅਤੇ ਉਸਦੀ ਮਦਦ ਲਈ ਕੋਈ ਅਗੇ ਆਵੇ ਅਤੇ ਉਸਦਾ ਸਾਥ ਦੇਣ ਤਾਂ ਜੋ ਉਸ ਨੂੰ ਇਨਸਾਫ ਮਿਲ ਸਕੇ | ਉਥੇ ਹੀ ਇਸ ਪ੍ਰੈਸ ਕਾੰਫ਼੍ਰੇੰਸ ਚ ਉਕਤ ਔਰਤ ਨਾਲ ਮਜੂਦ ਇਕ ਨੌਜਵਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਵੀ ਐਮਐਲਏ ਚੁਣੇ ਜਾਣ ਤੋਂ ਪਹਿਲਾ ਉਹ ਹਰਮੀਤ ਸਿੰਘ ਦੀ ਚੋਣ ਪ੍ਰਚਾਰ ਟੀਮ ਦਾ ਮੈਂਬਰ ਸੀ ਅਤੇ ਸੋਸ਼ਲ ਮੀਡਿਆ ਦੀ ਜਿੰਮੇਵਾਰੀ ਨਿਭਾ ਰਿਹਾ ਸੀ ਅਤੇ ਉਸ ਨੂੰ ਵੀ ਹੁਣ ਕੁਝ ਲੋਕਾਂ ਵਲੋਂ ਧਮਕੀਆਂ ਮਿਲ ਰਹੀਆਂ ਹਨ ਅਤੇ ਕਿਉਕਿ ਉਸ ਵਲੋਂ ਗੁਰਪ੍ਰੀਤ ਕੌਰ ਵਲੋਂ ਪਾਈ ਕਿਸੇ ਪੋਸਟ ਨੂੰ ਲਾਇਕ ਕੀਤਾ ਗਿਆ ਸੀ |
