Connect with us

Punjab

ਸੜਕ ਹਾਦਸੇ ਦੌਰਾਨ 33 ਸਾਲਾ ਨੌਜਵਾਨ ਦੀ ਮੌਤ

Published

on

PUNJAB: ਥਾਣਾ ਕੋਟਲੀ ਸੂਰਤ ਮੱਲੀ,ਦੇ ਪਿੰਡ ਧਾਰੋਵਾਲੀ ਤੋਂ ਉੱਦੋਵਾਲੀ ਜਾਂਦੇ ਰੋਡ ਤੇ 33 ਸਾਲਾਂ ਨੌਜਵਾਨ ਦੀ ਸੜਕ ਹਾਦਸੇ ਚ ਭੇਦਭਰੇ ਹਾਲਾਤਾਂ ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਉਧਰ ਮਿ੍ਤਕ ਦੀ ਪਹਿਚਾਣ ਗੁਰਵਿੰਦਰ ਸਿੰਘ ਵਾਸੀ ਪਿੰਡ ਗਾਜੀਨੰਗਲ ਵਜੋਂ ਹੋਈ ਹੈ,ਮਿ੍ਤਕ ਗੁਰਵਿੰਦਰ ਸਿੰਘ ਦੀ ਮੌਤ ਦਾ ਸੁਨੇਹਾ ਮਿਲਦੇ ਹੀ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ|

ਮਿ੍ਤਕ ਗੁਰਵਿੰਦਰ ਸਿੰਘ ਵੱਡੇ ਭਰਾ ਜਸਪਾਲ ਸਿੰਘ ਜਾਣਕਾਰੀ ਦਿੰਦਿਆਂ ਦੱਸਿਆ ਮਿ੍ਤਕ ਗੁਰਵਿੰਦਰ ਸਿੰਘ ਇੱਕ ਨਿੱਜੀ ਬੱਸ ਦੇ ਕੰਡਕਟਰ ਵਜੋਂ ਕੰਮ ਕਰਦਾ ਸੀ ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਘਰ ਵਾਪਿਸ ਆਉਣ ਦੀ ਬਜਾਏ ਉਹਨਾਂ ਕਿਸੇ ਰਾਹਗੀਰ ਦਾ ਫੋਨ ਆਉਣ ਤੇ ਪਤਾ ਚੱਲਿਆ ਕਿ ਉੱਦੋਵਾਲੀ ਤੋਂ ਧਾਰੋਵਾਲੀ ਰੋਡ ਤੇ ਉਸਦਾ ਕਿਸੇ ਅਣਪਛਾਤੇ ਵਾਹਨ ਨਾਲ ਭਿਆਨਕ ਹਾਦਸਾ ਹੋ ਗਿਆ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ,ਮਿ੍ਤਕ ਆਪਣੇ ਪਿੱਛੇ ਦੋ ਬੱਚੇ ਤੇ ਪਤਨੀ ਨੂੰ ਛੱਡ ਗਿਆ ਹੈ,ਮਿ੍ਤਕ ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਅਤੇ ਇਨਸਾਫ਼ ਦੀ ਦੀ ਮੰਗ ਕੀਤੀ ਹੈ ।ਪੁਲਿਸ ਨੇ ਇਹ ਮਾਮਲਾ ਦਰਜ ਕਰ ਲਿਆ ਹੈ|