Ludhiana
ਲੁਧਿਆਣਾ ‘ਚ ਝੁੱਗੀ ਝੌਂਪੜੀ ਨੂੰ ਲੱਗੀ ਅੱਗ, 2 ਬੱਚਿਆਂ ਦੀ ਇਲਾਜ ਦੌਰਾਨ ਹੋਈ ਮੌਤ

ਪੰਜਾਬ ਵਿੱਚ 7 ਦਿਨ ਪਹਿਲਾਂ ਲੁਧਿਆਣਾ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਲੁਧਿਆਣਾ ਦੇ ਪਿੰਡ ਮੰਡਿਆਣੀ ਵਿੱਚ ਝੁੱਗੀਆਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਹੈ। ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 4 ਤੱਕ ਪਹੁੰਚ ਗਈ ਹੈ। ਅੱਗਦੀ ਲਪੇਟ ‘ਚ 6 ਬੱਚੇਆਏ ਹਨ। ਬੱਚਿਆਂ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ। ਮ੍ਰਿਤਕਾਂ ਦੀ ਪਛਾਣ ਪ੍ਰਵੀਨ (11), ਕੋਮਲ (10), ਸ਼ੁਕਰਾ (7) ਅਤੇ ਮੋਹਨ (3) ਵਜੋਂ ਹੋਈ ਹੈ।

ਰਾਧਿਕਾ ਅਤੇ ਅਮਨ ਆਪਣੀ ਜ਼ਿੰਦਗੀ ਲਈ ਲੜ ਰਹੇ ਹਨ
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ 2 ਬੱਚੇ ਰਾਧਿਕਾ ਅਤੇ ਅਮਨ ਅਜੇ ਵੀ ਪੀਜੀਆਈ ਚੰਡੀਗੜ੍ਹ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਦੋਵਾਂ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰਾਂ ਅਨੁਸਾਰ ਰਾਧਿਕਾ 60 ਫੀਸਦੀ ਤੋਂ ਵੱਧ ਅਤੇ ਅਮਨ 35 ਫੀਸਦੀ ਝੁਲਸ ਗਈ ਹੈ।

ਝੁੱਗੀ ਨੂੰ ਤੇਲ ਦੇ ਦੀਵੇ ਨਾਲ ਅੱਗ ਲੱਗ ਗਈ
9 ਜਨਵਰੀ ਨੂੰ ਛੇ ਬੱਚੇ ਆਪਣੀ ਮਾਂ ਸੁਨੀਤਾ ਨਾਲ ਝੁੱਗੀ ਵਿੱਚ ਸੌਂ ਰਹੇ ਸਨ, ਜਿਨ੍ਹਾਂ ਨੇ ਆਪਣੇ ਆਪ ਨੂੰ ਗਰਮ ਰੱਖਣ ਲਈ ਤੇਲ ਦਾ ਦੀਵਾ ਜਗਾਇਆ ਸੀ। ਇਸ ਦੌਰਾਨ ਝੌਂਪੜੀ ਨੂੰ ਅੱਗ ਲੱਗ ਗਈ ਅਤੇ ਪਰਿਵਾਰ ਵੱਲੋਂ ਛੱਤ ਵਜੋਂ ਵਰਤੀ ਜਾ ਰਹੀ ਪਲਾਸਟਿਕ ਦੀ ਸ਼ੀਟ ਪਿਘਲ ਕੇ ਬੱਚਿਆਂ ‘ਤੇ ਡਿੱਗ ਗਈ।

ਇਸ ਹਾਦਸੇ ਵਿੱਚ ਇੱਕ ਛੋਟਾ ਬੱਚਾ ਵਾਲ-ਵਾਲ ਬਚ ਗਿਆ ਕਿਉਂਕਿ ਉਹ ਆਪਣੀ ਮਾਂ ਦੀ ਗੋਦੀ ਵਿੱਚ ਸੌਂ ਰਿਹਾ ਸੀ। 6 ਬੱਚੇ ਝੁਲਸ ਗਏ ਅਤੇ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਉਨ੍ਹਾਂ ਵਿੱਚੋਂ ਦੋ ਦੀ ਉਸੇ ਦਿਨ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
