Connect with us

Punjab

ਸਬਜ਼ੀ ਵੇਚਣ ਵਾਲੇ ਗਰੀਬ ਪ੍ਰੀਵਾਰ ਦੇ ਘਰ ਆਇਆ ਅੱਗ ਦੀ ਚਪੇਟ ਸਭ ਕੁਝ ਸੜ ਕੇ ਹੋਇਆ ਸਵਾਹ

Published

on

ਰੇਹੜੀ ਫੜ੍ਹੀ ਲਗਾ ਕੇ ਸਬਜ਼ੀ ਵੇਚਣ ਵਾਲੇ ਗਰੀਬ ਪ੍ਰੀਵਾਰ ਦੇ ਘਰ ਨੂੰ ਅਚਾਨਕ ਲੱਗੀ ਅੱਗ।ਘਰ ਦਾ ਸਾਰਾ ਸਮਾਨ ਸੜ ਕੇ ਹੋਇਆ ਸੁਵਾਹ ਲੱਖਾਂ ਰੁਪਇਆਂ ਦਾ ਹੋਇਆ ਨੁਕਸਾਨ। ਇਸ ਸਬੰਧੀ ਮੀਡੀਏ ਨਾਲ ਗੱਲਬਾਤ ਕਰਦਿਆਂ ਪੀੜਤ ਆਤਮਾ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਘੁਮਾਣ ਨੇ ਦੱਸਿਆ ਕਿ ਉਹ ਰੇਹੜੀ ਫੜ੍ਹੀ ਲਾ ਕੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਸ਼ਾਮ ਨੂੰ ਉਹ ਘਰ ਆਇਆ ਤਾਂ ਘਰ  ਦੇ ਕਮਰੇ ਵਿੱਚ ਅੱਗ ਲੱਗ ਗਈ।

ਜਿਸ ਨਾਲ ਉਸ ਦੇ ਘਰ ਦਾ ਸਮਾਨ ਫਰਿੱਜ, ਅਲਮਾਰੀ,ਪੇਟੀ ਵਿੱਚ ਪਏ ਕੱਪੜੇ ਅਤੇ ਨਕਦੀ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਮਕਾਨ ਬਾਲਿਆ ਵਾਲਾਂ ਹੋਣ ਕਰਕੇ ਮੇਰਾ ਮਕਾਨ ਵੀ ਪੂਰੀ ਤਰ੍ਹਾਂ ਅੱਗ ਨਾਲ ਤਹਿਸ ਨਹਿਸ ਹੋ ਗਿਆ। ਉਨ੍ਹਾਂ ਆਖਿਆ ਕਿ ਕਿ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ।ਪਰ ਅੱਗ ਭਿਆਨਕ ਹੋਣ ਕਰਕੇ ਮੇਰਾ ਸਭ ਕੁਝ ਸੜ ਗਿਆ। ਉਥੇ ਹੀ ਇਹ ਪੀੜਤ ਪਰਿਵਾਰ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ |