Connect with us

Punjab

ਦੇਰ ਰਾਤ ਸਰਕਾਰੀ ਕਣਕ ਵੇਚਣ ਜਾ ਰਹੇ ਡੀਪੂ ਹੋਲਡਰ ਦੇ ਭਰਾ ਨੂੰ ਪਿੰਡ ਵਾਸੀਆ ਆਪ ਵਲੰਟੀਆਰਾ ਨੇ ਰੰਗੇ ਹੱਥੀਂ ਦਬੋਚਿਆ।.. ਪੁਲੀਸ ਥਾਣਾ ਕੋਟਲੀ ਸੂਰਤ ਮੱਲੀ ਦੀ ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ।

Published

on

ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਮਾਛੀਆਂ ਚ ਪਿੰਡ ਵਾਸੀਆਂ ਅਤੇ ਆਮ ਆਦਮੀ ਪਾਰਟੀ ਦੇ ਨੌਜਵਾਨ ਵਲੰਟੀਅਰਾਂ ਨੇ ਪਿੰਡ ਸ਼ਿਕਾਰ ਮਾਛੀਆ  ਚ ਭਾਰਤ ਸਰਕਾਰ ਵੱਲੋਂ ਗਰੀਬ ਵਰਗ ਦੇ ਲੋਕਾ ਨੂੰ ਮਿਲਣ ਵਾਲੀ ਫੀ੍ ਕਣਕ ਲਾਭਪਾਤਰੀਆਂ ਚ ਵੰਡ ਕਰਨ ਤੋਂ ਪਹਿਲਾਂ ਹੀ ਕਣਕ ਵੇਚਣ ਜਾ ਰਹੇ ਡਿਪੂ ਹੋਲਡਰ ਦੇ ਭਰਾ ਅਤੇ ਛੋਟੀ ਹਾਥੀ ਦੇ ਡਰਾਈਵਰ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸੰਬੰਧੀ ਜਾਣ ਪਿੰਡ ਵਾਸੀਆਂ ਨੇ ਆਖਿਆ ਕਿ ਪਿੰਡ ਦਾ ਡੀਪੂ ਹੋਲਡਰ ਤੇ ਉਸ ਦੇ ਪਰਿਵਾਰਕ ਮੈਂਬਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀ ਆਟਾ ਦਾਲ ਸਕੀਮ ਤਹਿਤ ਗ਼ਰੀਬ ਲੋਕਾਂ ਨੂੰ ਮਿਲਣ ਵਾਲੀ ਕਣਕ ਚ  ਵੱਡੇ ਪੱਧਰ ਤੇ ਘਪਲੇਬਾਜ਼ੀ ਕਰਦੇ ਆ ਰਹੇ ਹਨ,ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ  ਡਿੱਪੂ ਹੋਲਡਰ ਦੇ ਹੋਰ ਵੀ ਕਾਰਨਾਮੇ ਜੱਗ ਜ਼ਾਹਰ ਕੀਤੇ।ਇਸ ਮੌਕੇ ਇਨ੍ਹਾਂ ਸਮੂਹ ਪਿੰਡ ਵਾਸੀਆਂ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਿੱਪੂ ਹੋਲਡਰ ਤੇ ਸਿਕੰਜਾ ਕੱਸਿਆ ਜਾਵੇ ਕਾਬੂ ਕੀਤੇ ਗਏ ਦੋਸ਼ੀਆਂ ਨੂੰ ਕਾਨੂੰਨ ਤਹਿਤ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਉਥੇ ਹੀ ਇਸ ਮਾਮਲੇ ਚ ਪੁਲੀਸ ਥਾਣਾ ਕੋਟਲੀ ਸੂਰਤ ਮੱਲੀ ਦੇ ਅਧਿਕਾਰੀਆਂ ਨੇ ਸਰਕਾਰੀ ਕਣਕ ਵੇਚਣ ਜਾ ਰਹੇ ਡਿਪੂ ਹੋਲਡਰ ਦੇ ਭਰਾ ਨੂੰ ਪਤੀ ਗੱਡੀ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।