Connect with us

Punjab

ਪਟਿਆਲਾ ‘ਚ ਤੇਜ਼ਧਾਰ ਹਥਿਆਰ ਨਾਲ ਲੜਕੀ ਦਾ ਕਤਲ, ਸਦਮੇ ਕਾਰਨ 6 ਸਾਲਾ ਭੈਣ ਦੀ ਵੀ ਮੌਤ

Published

on

ਸਥਾਨਕ ਕੋਤਵਾਲੀ ਥਾਣਾ ਇਲਾਕੇ ਦੀ ਸੰਜੇ ਕਾਲੌਨੀ ‘ ਚ ਇੱਕ ਨੌਜਵਾਨ ਲੜਕੀ ਦਾ ਕਤਲ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਸਲਮਾ 18 ਸਾਲ ਦੀ ਉਮਰ ਵਜੋਂ ਹੋਈ ਹੈ।

ਕੱਲ੍ਹ ਰਾਤ ਲੜਕੀ ‘ਤੇ ਇੱਕ ਲੜਕੇ ਵੱਲੋਂ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ ਹੈ । ਇਸ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ । ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਲੜਕੀ ਬੁਰੀ ਤਰ੍ਹਾਂ ਜਖ਼ਮੀ ਹੋ ਗਈ ਅਤੇ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਅੱਜ ਸਵੇਰੇ ਡਾਕਟਰਾਂ ਨੇ ਦੱਸਿਆ ਕਿ ਉਸਦੀ ਮੌਤ ਹੋ ਗਈ। ਚਾਕੂ ਮਾਰਨ ਦੀ ਘਟਨਾ ਨੂੰ ਮ੍ਰਿਤਕ ਦੀ 6 ਸਾਲ ਦੀ ਛੋਟੀ ਭੈਣ ਨੇ ਦੇਖ ਲਿਆ। ਦੇਖਣ ਮਗਰੋਂ ਉਸਨੂੰ ਵੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਛੋਟੀ ਭੈਣ ਦੀ ਸਦਮੇ ਕਾਰਨ ਮੌਤ ਹੋ ਗਈ ਹੈ । ਇਸ ਘਟਨਾ ਦਾ ਪਤਾ ਲੱਗਣ ਤੇ ਬੀਜੇਪੀ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈਇੰਦਰ ਕੌਰ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ‘ਚ ਪਹੁੰਚੇ ਤੇ ਪਰਿਵਾਰਕ ਮੈਂਬਰਾਂ ਨਾਲ ਦੁਖ ਸਾਂਝਾ ਕੀਤਾ।