Punjab
ਪੁਲੀਸ ਤੇ ਕੀਤੀ ਦੋ ਨੌਜਵਾਨਾਂ ਨਾਲ ਹਿਰਾਸਤ ਵਿੱਚ ਮਾਰ ਕੁਟਾਈ ਕਰਨ ਦੇ ਲੱਗੇ ਆਰੋਪ ,ਉੱਚ ਅਧਿਕਾਰੀਆਂ ਨੇ ਤਿੰਨ ਮੁਲਾਜਮ ਕੀਤੇ ਸਸਪੈਂਡ
ਪੰਜਾਬ ਪੁਲਿਸ ਅਪਨੇ ਕਾਰਨਾਮਿਆਂ ਕਰਕੇ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੀ ਹੈ ਇਸ ਵਾਰ ਗੁਰਦਾਸਪੁਰ ਪੁਲਿਸ ਦੇ ਤਿੰਨ ਕਰਮਚਾਰੀਆਂ ਉਪਰ 2 ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈਣ ਤੋ ਬਾਅਦ ਉਹਨਂ ਨਾਲ ਬੁਰੀ ਤਰ੍ਹਾਂ ਨਾਲ ਮਾਰਕੁਟਾਈ ਕਰਨ ਦੇ ਅਰੋਪ ਲਗੇ ਹਨ।ਪੀੜ੍ਹਤ ਪਰਿਵਾਰਾਂ ਨੇ ਥਾਣਾ ਸਿਟੀ ਗੁਰਦਾਸਪੁਰ ਦੇ ਅੱਗੇ ਰੋਸ਼ ਪ੍ਰਦਰਸਨ ਕੀਤਾ ਅੱਤੇ ਕਿਹਾ ਕਿ ਉਹਨਾਂ ਦੇ ਪੁੱਤਰਾ ਊੱਪਰ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ, ਪਰ ਉਹਨਾਂ ਦੇ ਬੱਚਿਆਂ ਨੂੰ ਕਿਸੇ ਮਾਮਲੇ ਵਿੱਚ ਪੁੱਛਗਿੱਛ ਕਰਨ ਲਈ ਗੁਰਦਾਸਪੁਰ ਪੁਲਿਸ ਪਿੰਡ ਤੋ ਚੁੱਕ ਕੇ ਲੈ ਗਈ ਅਤੇ ਉਹਨਂ ਨਾਲ਼ ਥਾਣੇ ਵਿਚ ਬੁਰੀ ਤਰ੍ਹਾਂ ਨਾਲ ਮਾਰਕੁਟਾਈ ਕੀਤੀ ਅੱਤੇ ਇਕ ਲੜਕੇ ਦਾ ਕੰਨ ਤੋੜ ਦਿੱਤਾ ਅੱਤੇ ਦੂਸਰੇ ਦਾ ਹੱਥ ਉਹਣਾ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਇਹਨਾ ਪੁਲਿਸ ਮੁਅਜਮਾ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ। ਦੱਸ ਦਈਏ ਕਿ ਦੇਰ ਰਾਤ ਤੱਕ ਕੋਈ ਗੱਲ ਸਿਰੇ ਨਹੀਂ ਚੜ੍ਹ ਸਕੀ ਜਦਕਿ ਮੌਕੇ ਤੇ ਐਸ ਪੀ ਨਵਜੋਤ ਸਿੰਘ ਅਤੇ ਡੀ ਐਸ ਪੀ ਸਿਟੀ ਰਿਪੂਤਪਨ ਸਿੰਘ ਵੀ ਪਹੁੰਚ ਚੁੱਕੇ ਸਨ। ਰਾਤ 11 ਵਜੇ ਦੇ ਕਰੀਬ ਪੁਲੀਸ ਅਧਿਕਾਰੀ ਤਾਂ ਚਲੇ ਗਏ ਪਰ ਧਰਨਾਕਾਰੀ ਉਥੇ ਦਰੀਆਂ ਵਿਛਾ ਕੇ ਬੈਠ ਗਏ ਅਤੇ ਸਵੇਰ ਤੱਕ ਧਰਨਾ ਜਾਰੀ ਸੀ।
ਜਾਣਕਾਰੀ ਦਿੰਦਿਆਂ ਪੁਲਿਸ ਦੀ ਮਾਰ ਕੁਟਾਈ ਦਾ ਸ਼ਿਕਾਰ ਹੋਏ ਨੌਜਵਾਨ ਮੁਕੇਸ਼ ਮਹਾਜਨ ਦੇ ਪਿਤਾ ਰਾਕੇਸ਼ ਮਹਾਜਨ ਅਤੇ ਨੌਜਵਾਨ ਕੁਸਲ ਦੀ ਮਾਤਾ ਸ਼ੀਲਾ ਨੇ ਦੱਸਿਆ ਕਿ ਕੁਸ਼ਾਲ ਨੇ ਬੀਤੇ ਦਿਨ ਇਕ ਨਵਾਂ ਆਈਫੋਨ ਲਿਆ ਸੀ।ਉਹ ਫੋਨ ਲੈਣ ਦੀ ਖੁਸ਼ੀ ਵਿੱਚ ਆਪਣੇ ਇਕ ਹੋਰ ਦੋਸਤ ਦੇ ਘਰ ਪਿੰਡ ਹੱਲਾ ਵਿਖੇ ਪਾਰਟੀ ਦੇ ਰਿਹਾ ਸੀ। ਏਨੇ ਨੂੰ ਉੱਥੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਆ ਗਏ ਅਤੇ ਉਸ ਨੂੰ ਡੰਡਿਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਉਸ ਦੇ ਦੋਸਤ ਤਾਂ ਉਥੋਂ ਭੱਜ ਗਏ ਪਰ ਪੁਲਿਸ ਅਧਿਕਾਰੀਆਂ ਨੇ ਉਸ ਨਾਲ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ। ਕੁਝ ਦੇਰ ਬਾਅਦ ਹੀ ਮੁਕੇਸ਼ ਮਹਾਜਨ ਨੂੰ ਵੀ ਉਸ ਦੀ ਦੁਕਾਨ ਦੇ ਨੇੜਿਓ ਚਕ ਕੇ ਪੁਲਿਸ ਮੁਲਾਜਮ ਕਿਸੇ ਅਣਪਛਾਤੀ ਥਾਂ ਤੇ ਲੈ ਗਏ। ਮੁਕੇਸ਼ ਮਹਾਜਨ ਅਨੁਸਾਰ ਇਸ ਦੌਰਾਨ ਉਸ ਦੀਆਂ ਅੱਖਾਂ ਤੇ ਕਾਲਾ ਪਰਨਾ ਬੰਨ ਦਿੱਤਾ ਗਿਆ ਸੀ। ਇੱਕ ਰਿਹਾਇਸ਼ੀ ਕਵਾਟਰ ਜਿਹੀ ਥਾਂ ਤੇ ਲੈ ਗਏ ਉਥੇ ਥਾਣਾ ਸਿਟੀ ਪੁਲਿਸ ਅਧਿਕਾਰੀ ਵੀ ਮੌਜੂਦ ਸੀ। ਪੁਲਿਸ ਅਧਿਕਾਰੀਆਂ ਨੇ ਉਸ ਨਾਲ ਬਿਨਾਂ ਕੁਝ ਪੁੱਛੇ ਬੁਰੀ ਤਰਾਂ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਉਸ ਦੇ ਹੱਥ, ਗਲੇ ਦੇ ਮਨਕੇ ਅਤੇ ਕੰਨ ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਸਿਵਲ ਹਸਪਤਾਲ ਵਿਚ ਉਸ ਦਾ ਇਲਾਜ ਚਲ ਰਿਹਾ ਹੈ। ਮਾਰ-ਕੁਟਾਈ ਦੇ ਸ਼ਿਕਾਰ ਹੋਏ ਨੌਜਵਾਨਾਂ ਦੇ ਮਾਪਿਆਂ ਅਨੂਸਾਰ ਉਹਨਾਂ ਦੇ ਪੁੱਤਰਾਂ ਤੇ ਨਾ ਹੀ ਕੋਈ ਕੇਸ ਦਰਜ ਹੈ ਅਤੇ ਨਾ ਹੀ ਉਹ ਪੁਲੀਸ ਵੱਲੋਂ ਦੱਸੇ ਗਏ ਇਰਾਦਾ ਕਤਲ ਦੇ ਦੋਸ਼ੀਆਂ ਨਾਲ ਕੋਈ ਸਬੰਧ ਰੱਖਦੇ ਹਨ। ਉਹਣਾ ਨੂੰ ਬਿਲਕੁੁੱਲ ਨਜਾਇਜ਼ ਕੁਟਿਆ ਗਿਆ ਹੈ ਉਹਨਾਂ ਨੂੰ ਇਨਸਾਫ ਦਿੱਤਾ ਜਾਵੇਂ।
