Connect with us

Uncategorized

ਅਮਿਤਾਭ ਬੱਚਨ ਦੀ ਵਿਗੜੀ ਸਿਹਤ, ਕੋਕਿਲਾਬੇਨ ਹਸਪਤਾਲ ‘ਚ ਦਾਖਲ

Published

on

ਮੁੰਬਈ 15 ਮਾਰਚ 2024 : ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।ਅਮਿਤਾਭ ਬੱਚਨ ਦੀ ਸਿਹਤ ਖਰਾਬ ਹੋ ਗਈ ਹੈ ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਨੇ ਐਂਜੀਓਪਲਾਸਟੀ ਕਰਵਾਈ ਹੈ।

ਇਕ ਰਿਪੋਰਟ ਮੁਤਾਬਕ ਬਿੱਗ ਬੀ ਨੂੰ ਅੱਜ ਤੜਕੇ (6 ਵਜੇ) ਸਖਤ ਸੁਰੱਖਿਆ ਵਿਚਕਾਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਤਾਂ ਜੋ ਉਨ੍ਹਾਂ ਦੇ ਦਿਲ ਦੀ ਸਰਜਰੀ ਕਰਵਾਈ ਜਾ ਸਕੇ। ਸਰਜਰੀ ਵਿੱਚ, ਦਿਲ ਦੀਆਂ ਮਾਸਪੇਸ਼ੀਆਂ ਨੂੰ ਖੂਨ ਦੀ ਸਪਲਾਈ ਕਰਨ ਵਾਲੀਆਂ ਖੂਨ ਦੀਆਂ ਨਾੜੀਆਂ ਨੂੰ ਖੋਲ੍ਹਿਆ ਜਾਂਦਾ ਹੈ।