National
ਨੇਪਾਲ ‘ਚ ਵਾਪਰਿਆ ਹਾਦਸਾ, 40 ਭਾਰਤੀ ਲੋਕਾਂ ਨਾਲ ਭਰੀ ਬੱਸ ਨਦੀ ‘ਚ ਡਿੱਗੀ
NEPAL BUS ACCIDENT : ਨੇਪਾਲ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। 40 ਭਾਰਤੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਯੂਪੀ ਨੰਬਰ ਦੀ ਬੱਸ ਨਦੀ ਵਿੱਚ ਡਿੱਗ ਗਈ।
ਜਾਣਕਾਰੀ ਮੁਤਾਬਕ ਇਹ 40 ਯਾਤਰੀ ਭਾਰਤੀ ਸਨ ਜਿਨ੍ਹਾਂ ਨੂੰ ਲੈ ਕੇ ਜਾ ਰਹੀ ਇੱਕ ਯੂਪੀ ਨੰਬਰ ਦੀ ਬੱਸ ਤਨਹੁਨ ਜ਼ਿਲ੍ਹੇ ਵਿੱਚ ਮਰਯਾਂਗਦੀ ਨਦੀ ਵਿੱਚ ਡਿੱਗ ਗਈ। ਬੱਸ ਪੋਖਰਾ ਤੋਂ ਕਾਠਮੰਡੂ ਜਾ ਰਹੀ ਸੀ।
ਇਸ ਹਾਦਸੇ ‘ਚ 14 ਲੋਕਾਂ ਦੀ ਮੌਤ ਹੋ ਗਈ ਜਦਕਿ 16 ਯਾਤਰੀ ਜ਼ਖਮੀ ਹੋ ਗਏ। ਘਟਨਾ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਨੰਬਰ ਪਲੇਟ ਦੇ ਆਧਾਰ ‘ਤੇ ਇਹ ਬੱਸ ਗੋਰਖਪੁਰ ਦੀ ਹੈ।
ਨੇਪਾਲੀ ਅਧਿਕਾਰੀ ਮੁਤਾਬਕ ਬੱਸ ਪੋਖਰਾ ਤੋਂ ਕਾਠਮੰਡੂ ਜਾ ਰਹੀ ਸੀ। ਮਰਨ ਵਾਲੇ ਯਾਤਰੀਆਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਲਗਾਤਾਰ ਮੀਂਹ ਅਤੇ ਖ਼ਰਾਬ ਮੌਸਮ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੇਪਾਲ ਪੁਲਿਸ ਨੇ ਦਿੱਤੀ ਜਾਣਕਾਰੀ
ਨੇਪਾਲ ਪੁਲਿਸ ਨੇ ਕਿਹਾ ਕਿ 40 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਭਾਰਤੀ ਯਾਤਰੀ ਬੱਸ ਤਨਹੁਨ ਜ਼ਿਲੇ ਵਿੱਚ ਮਾਰਸਯਾਂਗਦੀ ਨਦੀ ਵਿੱਚ ਡਿੱਗ ਗਈ ਹੈ। ਜ਼ਿਲ੍ਹਾ ਪੁਲਿਸ ਦਫ਼ਤਰ ਤਨਹੂਨ ਦੇ ਡੀਐਸਪੀ ਦੀਪਕੁਮਾਰ ਰਾਏ ਨੇ ਦੱਸਿਆ, “ਨੰਬਰ ਪਲੇਟ ਯੂਪੀ ਐਫਟੀ 7623 ਵਾਲੀ ਬੱਸ ਨਦੀ ਵਿੱਚ ਡਿੱਗ ਗਈ ਅਤੇ ਨਦੀ ਦੇ ਕੰਢੇ ਪਈ ਹੈ।”