International
ਕੈਨੇਡਾ ਜਾਣ ਲਈ ਹੁਣ ਸਖਤ ਰੋਕਾਂ ਹਟਾਉਣ ਦਾ ਐਲਾਨ

ਕੋਰੋਨਾ ਦੇ ਕੇਸ ਘੱਟਣ ਤੇ ਕੋਰੋਨਾ ਵੈਕਸੀਨ ਦੇ ਕਾਰਨ ਇਨ੍ਹਾਂ ਦੇਸ਼ਾਂ ਨੇ ਵਿਦੇਸ਼ੀਆਂ ਲਈ ਦਰਬਾਜੇ ਖੋਲ ਰਹੇ ਹਨ। ਇਸ ਕੜੀ ਵਿੱਚ ਕੈਨੇਡਾ ਨੇ ਵੀ ਵਿਦੇਸ਼ੀ ਮੁਸਾਫ਼ਰਾਂ ਨੂੰ 5 ਜੁਲਾਈ ਤੋਂ ਕੁਝ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ ਕੋਰੋਨਾ ਮਹਾਂਮਾਰੀ ਕਾਰਨ ਸਾਰੇ ਦੇਸ਼ਾਂ ਨੇ ਆਪਣੋ-ਆਪਣੇ ਨਿਯਮ ਬਣਾ ਕੇ ਵਿਦੇਸ਼ੀ ਮੁਸਾਫ਼ਰਾਂ ਉੱਤੇ ਕਈ ਤਰ੍ਹਾਂ ਦੀਆਂ ਰੋਕਂ ਲਾਈਆਂ ਹਨ। ਪਰ ਹੁਣ ਕੋਰੋਨਾ ਦੇ ਕੇਸ ਘੱਟਣ ਤੇ ਕੋਰੋਨਾ ਵੈਕਸੀਨ ਦੇ ਕਾਰਨ ਇਨ੍ਹਾਂ ਦੇਸ਼ਾਂ ਨੇ ਵਿਦੇਸ਼ੀਆਂ ਲਈ ਦਰਬਾਜੇ ਖੋਲ ਰਹੇ ਹਨ ਇਸ ਕੜੀ ਵਿੱਚ ਕੈਨੇਡਾ ਨੇ ਵੀ ਵਿਦੇਸ਼ੀ ਮੁਸਾਫ਼ਰਾਂ ਨੂੰ 5 ਜੁਲਾਈ ਤੋਂ ਕੁਝ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਵੈਕਸੀਨ ਦੀ ਸ਼ਰਤ ਪੂਰੀ ਕਰਨ ਵਾਲੇ ਮੁਸਾਫ਼ਰਾਂ ਨੂੰ 3 ਦਿਨ ਹੋਟਲ ‘ਚ ਰੁਕਣ ਦੀ ਲੋੜ ਨਹੀਂ ਹੋਵੇਗੀ ਅਤੇ ਨਾ ਹੀ ਘਰ ਜਾ ਕੇ ਇਕਾਂਤਵਾਸ ਕਰਨਾ ਜ਼ਰੂਰੀ ਹੋਵੇਗਾ ਕੈਨੇਡਾ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਕੈਨੇਡੀਅਨ ਨਾਗਰਿਕਾਂ, ਪੱਕੇ ਵਾਸੀਆਂ ਅਤੇ ਦੇਸ਼ ‘ਚ ਦਾਖਲ ਹੋਣ ਯੋਗ ਲੋਕਾਂ ਲਈ ਕੁੱਝ ਜ਼ਰੂਰੀ ਸ਼ਰਤਾਂ ਵੀ ਹਨ। ਕੋਰੋਨਾ ਵਾਇਰਸ ਦੀ ਵੈਕਸੀਨ ਦੇ ਦੋਵੇਂ ਟੀਕੇ ਲੱਗੇ ਹੋਣਾ। ਦੂਸਰਾ ਟੀਕਾ ਕੈਨੇਡਾ ਦੀ ਉਡਾਣ ‘ਚ ਬੈਠਣ ਤੋਂ ਘੱਟੋ ਘੱਟ 14 ਦਿਨ ਪਹਿਲਾਂ ਲੱਗਾ ਹੋਣਾ ਜ਼ਰੂਰੀ ਹੈ।