Connect with us

Punjab

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜੈਨ ਮਹਾਂਪਰਵ ਮੌਕੇ ਅੰਡਾ ਮੀਟ ਨਾ ਵੇਚਣ ਦੀ ਅਪੀਲ

Published

on

ਪਟਿਆਲਾ:

ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਜੈਨ ਮਹਾਂਪਰਵ ਸੰਬਤਸਰੀ ਮੌਕੇ 31 ਅਗਸਤ 2022 ਨੂੰ ਜ਼ਿਲ੍ਹਾ ਪਟਿਆਲਾ ਵਿੱਚ ਜਿਸ ਜਗ੍ਹਾ ‘ਤੇ ਵੀ ਜੈਨ ਸਮਾਜ ਵੱਲੋਂ ਕੋਈ ਸ਼ੋਭਾ ਯਾਤਰਾ/ਧਾਰਮਿਕ ਸੰਮੇਲਨ/ਧਾਰਮਿਕ ਇੱਕਠ ਕੀਤਾ ਜਾਂਦੇ ਉਥੇ ਮੀਟ ਤੇ ਆਂਡੇ ਦੀਆਂ ਦੁਕਾਨਾਂ ‘ਤੇ ਅੰਡਾ ਮੀਟ ਨਾ ਵੇਚਣ ਦੀ ਅਪੀਲ ਕੀਤੀ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੈਨ ਮਹਾਂਪਰਵ ਮੌਕੇ ਕਿਸੇ ਜਾਨਵਰ ਦੀ ਹੱਤਿਆ ਕਰਨਾ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਅਸ਼ੁੱਭ ਹੈ। ਇਸ ਦਿਨ ਜੀਵ ਹੱਤਿਆ ਕਰਨ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਇਸ ਦਾ ਨਜਾਇਜ਼ ਫਾਇਦਾ ਉਠਾਇਆ ਜਾ ਸਕਦਾ ਹੈ।

ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਅਪੀਲ ਕੀਤੀ ਹੈ ਕਿ 31 ਅਗਸਤ ਨੂੰ ਜੈਨ ਮਹਾਂਪਰਵ ਮੌਕੇ ਪਟਿਆਲਾ ਜ਼ਿਲ੍ਹੇ ਵਿੱਚ ਜਿਸ ਜਗ੍ਹਾ ‘ਤੇ ਵੀ ਜੈਨ ਸਮਾਜ ਵੱਲੋਂ ਕੋਈ ਸ਼ੋਭਾ ਯਾਤਰਾ/ਧਾਰਮਿਕ ਸੰਮੇਲਨ/ਧਾਰਮਿਕ ਇੱਕਠ ਕੀਤਾ ਜਾਂਦੇ ਉਥੇ ਮੀਟ, ਆਂਡੇ ਦੀਆਂ ਦੁਕਾਨਾਂ ‘ਤੇ ਅੰਡਾ ਮੀਟ ਨਾ ਵੇਚਿਆ ਜਾਵੇ।