Connect with us

Punjab

ਬਟਾਲਾ ਚ ਨੌਜ਼ਵਾਨ ਦਾ ਕਤਲ ਪੁਲਿਸ ਵਲੋਂ ਮਾਮਲਾ ਦਰਜ਼ ਕਰ ਕਾਨੂੰਨੀ ਕਾਰਵਾਈ ਸ਼ੁਰੂ

Published

on

ਬਟਾਲਾ ਦੇ ਮੁਹਲਾ ਯੋਗੀਆਂ ਨਜ਼ਦੀਕ ਭੰਡਾਰੀ ਮੁਹਲਾ ਵਿੱਚ ਦੇਰ ਸ਼ਾਮ ਕਰੀਬ ਅੱਠ ਵਜੇ ਨੌਜਵਾਨ ਰੋਹਿਤ ਦਾ ਕੁਝ ਨੌਜਵਾਨਾਂ ਵਲੋਂ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ,ਇਹ ਘਟਨਾ ਅੱਗ ਦੀ ਤਰ੍ਹਾਂ ਪੂਰੇ ਬਟਾਲਾ ਸ਼ਹਿਰ ਵਿਚ ਫੈਲ ਗਈ ,ਸੂਚਨਾ ਮਿਲਦੇ ਹੀ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ

ਮ੍ਰਿਤਕ ਰੋਹਿਤ ਘਰ ਦੇ ਗੁਜ਼ਾਰੇ ਲਈ ਮਜ਼ਦੂਰੀ ਦੇ ਨਾਲ ਨਾਲ ਆਟੋ ਚਲਾਉਣ ਦਾ ਕੰਮ ਵੀ ਕਰਦਾ ਸੀ ,ਮ੍ਰਿਤਕ ਅਜੇ ਕੁਵਾਰਾ ਸੀ ,,ਮ੍ਰਿਤਕ ਦੀ ਭੈਣ ਅਨੂੰ ਅਤੇ ਦੋਸਤ ਬੰਟੀ ਨੇ ਦੱਸਿਆ ਕਿ ਆਪਣੇ ਰੋਜ਼ਮਰਾ ਦੇ ਕੰਮ ਤੋਂ ਰੋਹਿਤ ਅੱਠ ਵਜੇ ਦੇ ਕਰੀਬ ਵਾਪਿਸ ਆਇਆ ਅਤੇ ਬਹੁਤ ਖੁਸ਼ ਸੀ ਅਤੇ ਸਭ ਨੂੰ ਮਿਲਦੇ ਹੋਏ ਰੋਟੀ ਬਣਾਉਣ ਲਈ ਕਿਹ ਕੇ ਬਾਹਰ ਗਿਆ ਅਤੇ ਕੁਝ ਸਮੇਂ ਬਾਅਦ ਹੀ ਉਸ ਨਾਲ ਵਾਪਰੀ ਘਟਨਾ ਦੀ ਸੂਚਨਾ ਮਿਲ ਗਈ ਦੋਸਤ ਬੰਟੀ ਵਲੋਂ ਕੁਝ ਸ਼ੱਕੀ ਨੌਜਵਾਨਾਂ ਦੇ ਨਾਮ ਵੀ ਦੱਸੇ ਗਏ ਪਰਿਵਾਰਿਕ ਮੈਂਬਰਾਂ ਐਟ ਦੋਸਤ ਬੰਟੀ ਵਲੋਂ ਦੱਸਿਆ ਗਿਆ ਕਿ ਮ੍ਰਿਤਕ ਹਮੇਸ਼ਾ ਖੁਸ਼ ਆਪਣੇ ਕੰਮ ਵਿਚ ਹੀ ਰਹਿੰਦਾ ਸੀ ਅਤੇ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਅਤੇ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਸੀ ਪੀੜਤਾਂ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ

ਓਧਰ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਡੀ ਐਸ ਪੀ ਬਟਾਲਾ ਪੁਲਿਸ ਲਲਿਤ ਕੁਮਾਰ ਦਾ ਕਹਿਣਾ ਸੀ ਕਿ ਕਤਲ ਦੀ ਇਤਲਾਹ ਮਿਲੀ ਸੀ ,ਬਿਆਨ ਦਰਜ ਕੀਤੇ ਜਾ ਰਹੇ ਹਨ ,ਤਫਤੀਸ਼ ਦੇ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਜਦ ਪੁੱਛਿਆ ਗਿਆ ਕਿ ਸਿਟੀ ਥਾਣੇ ਦੇ ਨਜ਼ਦੀਕ ਕਤਲ ਹੋ ਜਾਂਦਾ ਹੈ ਤੇ ਪੁਲਿਸ ਕੀ ਕਰ ਰਹੀ ਸੀ ਤਾਂ ਇਸ ਸਵਾਲ ਦਾ ਕੋਈ ਜਵਾਬ ਡੀ ਐਸ ਪੀ ਕੋਲ ਨਹੀਂ ਸੀ