bettilt giriş
Bathinda: Robbers stole a car from a businessman
Connect with us

Punjab

ਬਠਿੰਡਾ: ਲੁਟੇਰਿਆਂ ਵਪਾਰੀ ਤੋਂ ਖੋਹੀ ਕਾਰ, ਤਪਾ ਮੰਡੀ ਤੋਂ ਹੋਈ ਬਰਾਮਦ

Published

on

3 ਫਰਵਰੀ 2024:  ਪਿਛਲੇ ਦਿਨੀ ਜ਼ਿਲ੍ਹਾ ਬਠਿੰਡਾ ਦੇ ਮੋੜ ਮੰਡੀ ‘ਚ ਵਪਾਰੀ ਬੀਨੂ ਸਿੰਗਲਾ ਤੋਂ ਦੋ ਨੌਜਵਾਨ ਵਪਾਰੀ ਤੋਂ ਕਾਰ ਖੋਹ ਕੇ ਫਰਾਰ ਹੋ ਗਏ ਸਨ| ਜਿਹਨਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਸੀ| ਓਥੇ ਹੀ ਦੱਸ ਦੇਈਏ ਕਿ ਪੁਲਿਸ ਦੇ ਵੱਲੋਂ ਦੋਨਾਂ ਕਾਰ ਚੋਰ ਨੌਜਵਾਨਾਂ ਨੂੰ ਤਪਾ ਪੁਲਿਸ ਨੇ ਉਸ ਸਮੇਂ ਦਬੋਚ ਲਿਆ ਜਦ ਦੋਵੇਂ ਨੌਜਵਾਨ ਕਾਰ ਨੂੰ ਅੱਗੇ ਵੇਚਣ ਦੀ ਫਿਰਾਕ ਵਿੱਚ ਤਪਾ-ਆਲੀਕੇ ਰੋਡ ਉੱਤੇ ਘੁੰਮਦੇ ਦਿਖਾਈ ਦਿੱਤੇ|

ਇਸ ਮੌਕੇ ਪੁਲੀਸ ਥਾਣਾ ਸਿਟੀ ਤਪਾ ਦੇ ਇੰਚਾਰਜ਼ ਏਐਸਆਈ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਤਪਾ-ਆਲੀਕੇ ਰੋਡ ਤੇ ਦੋ ਨੌਜਵਾਨ ਨੰਬਰ ਪਲੇਟਾਂ ਤੋੜੇ (ਆਈ-20)ਚਿੱਟੇ ਰੰਗ ਦੀ ਕਾਰ ਗੱਡੀ ਲੈ ਸ਼ਕੀ ਤੌਰ ਤੇ ਘੁੰਮ ਰਹੇ ਹਨ।

ਇਸ ਮੌਕੇ ਪੁਲੀਸ ਥਾਣਾ ਤਪਾ ਸਿਟੀ ਇੰਚਾਰਜ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਦੋਵੇਂ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ|

2