Connect with us

News

ਬਿਹਾਰ ਦੇ ਕਟਿਹਾਰ ‘ਚ ਭਿਆਨਕ ਸੜਕ ਹਾਦਸਾ, 13 ਲੋਕਾਂ ਦੀ ਮੌ.ਤ

Published

on

ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਾਪਰ ਗਿਆ ਹੈ। ਜਿਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।

ਇਹ ਹਾਦਸਾ 11 ਅਪ੍ਰੈਲ ਨੂੰ ਦਿਨ ਸ਼ਨੀਵਾਰ ਨੂੰ ਵਾਪਰਿਆ ਹੈ। ਕੱਲ੍ਹ ਸ਼ਾਮ 6 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਕੋਇਰਾ ਬਲਾਕ ਦੇ ਬਸਗੜ੍ਹਾ ਚੌਕ ਨੇੜੇ ਰਾਸ਼ਟਰੀ ਰਾਜਮਾਰਗ 31 ‘ਤੇ ਇੱਕ ਬੱਸ ਇੱਕ ਪਿਕਅੱਪ ਟਰੱਕ ਨਾਲ ਟਕਰਾ ਗਈ। ਇਸ ਘਟਨਾ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਵੀ ਮੌਤ ਹੋ ਗਈ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਕੋਇਰਾ ਪ੍ਰਾਇਮਰੀ ਹੈਲਥ ਸੈਂਟਰ ਅਤੇ ਪੂਰਨੀਆ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇੱਕ ਸਕਾਰਪੀਓ ਅਤੇ ਤਿੰਨ ਬਾਈਕ ਵੀ ਬੱਸ ਦੀ ਲਪੇਟ ਵਿੱਚ ਆ ਗਏ।

ਮ੍ਰਿਤਕਾਂ ਵਿੱਚ ਪਿਕਅੱਪ ਡਰਾਈਵਰ ਅਤੇ ਬਾਈਕ ਸਵਾਰ ਸ਼ਾਮਲ ਸਨ। ਸਵਾਰ ਦੀ ਪਛਾਣ ਸਦਾਨੰਦ ਮੁਰਮੂ (32) ਵਜੋਂ ਹੋਈ ਹੈ, ਜੋ ਕਿ ਪੂਰਨੀਆ ਜ਼ਿਲ੍ਹੇ ਦੇ ਬਿਕੋਠੀ ਮਹਾਦੇਵ ਟੋਲਾ ਦਾ ਰਹਿਣ ਵਾਲਾ ਸੀ। ਉਹ ਕੋਇਰਾ ਦੇ ਮਡਵਾ ਤੋਂ ਘਰ ਵਾਪਸ ਆ ਰਿਹਾ ਸੀ।