Connect with us

healthtips

ਗਰਮੀਆਂ ‘ਚ SKIN ਦਾ ਇਸ ਤਰ੍ਹਾਂ ਰੱਖੋ ਧਿਆਨ , ਨਹੀਂ ਹੋਵੇਗੀ TAN

Published

on

ਗਰਮੀਆਂ ਦਾ ਮੌਸਮ ਆਉਂਦੇ ਹੀ ਤਿੱਖੀ ਧੁੱਪ ਅਤੇ ਗਰਮੀ ਸਾਡੇ ਸਰੀਰ ਤੇ ਚਮੜੀ ‘ਤੇ ਬੁਰਾ ਅਸਰ ਪਾਂਦੀ ਹੈ। ਪਰ ਕੁਝ ਆਸਾਨ ਘਰੇਲੂ ਨੁਸਖਿਆਂ ਨਾਲ ਤੁਸੀਂ ਆਪਣੀ ਸਿਹਤ ਦਾ ਖ਼ਿਆਲ ਰੱਖ ਸਕਦੇ ਹੋ।”ਗਰਮੀਆਂ ਆਈਆਂ, ਤੇ ਨਾਲ ਹੀ ਆ ਗਈ ਇੱਕ ਹੋਰ ਮੁਸੀਬਤ – ਚਿਹਰੇ ਤੇ ਸਰੀਰ ਦੀ ਟੈਨਿੰਗ! ਪਰ ਚਿੰਤਾ ਨਾ ਕਰੋ, ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਕੁਝ ਅਜਿਹੇ ਘਰੇਲੁ ਨੁਸਖੇ ਜੋ ਟੈਨਿੰਗ ਨੂੰ ਰੋਕਣ ਗੇ ਵੀ ਤੇ ਘਟਾਉਣ ਗੇ ਵੀ!”

ਸਭ ਤੋਂ ਪਹਿਲਾਂ ਗੱਲ ਕਰੀਏ ਪਾਣੀ ਦੀ। ਦਿਨ ਭਰ ਵੱਧ ਤੋਂ ਵੱਧ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ਠੰਡਾ ਰਹਿੰਦਾ ਹੈ ਅਤੇ ਡੀਹਾਈਡ੍ਰੇਸ਼ਨ ਤੋਂ ਬਚਾਅ ਹੁੰਦਾ ਹੈ।

ਦੂਜਾ, ਘਰੋਂ ਨਿਕਲਣ ਤੋਂ ਪਹਿਲਾਂ ਸਿਰ ਨੂੰ ਕਪੜੇ ਜਾਂ ਟੋਪੀ ਨਾਲ ਢੱਕੋ। ਇਹ ਤੁਹਾਨੂੰ ਸਿੱਧੀ ਧੁੱਪ ਤੋਂ ਬਚਾਉਂਦਾ ਹੈ।

ਤੀਜਾ, ਤੁਸੀਂ ਨਿੰਬੂ ਪਾਣੀ, ਨਾਰੀਅਲ ਪਾਣੀ ਵਰਗੀਆਂ ਚੀਜ਼ਾਂ ਪੀ ਸਕਦੇ ਹੋ। ਇਹ ਸਰੀਰ ਨੂੰ ਤਾਜ਼ਗੀ ਦਿੰਦੀਆਂ ਹਨ ਅਤੇ ਲੂ ਤੋਂ ਬਚਾਉਂਦੀਆਂ ਹਨ।

“ਟਮਾਟਰ ਦਾ ਰਸ – ਚਿਹਰੇ ਤੇ ਲਗਾਓ, 15 ਮਿੰਟ ਰੱਖੋ ਤੇ ਧੋ ਲਵੋ। ਦਹੀ ਤੇ ਬੇਸਨ – ਦੋਵੇਂ ਨੂੰ ਮਿਲਾ ਕੇ ਪੇਸਟ ਬਣਾਓ, ਚਿਹਰੇ ਜਾਂ ਹੱਥਾਂ ‘ਤੇ ਲਗਾਓ। ਅਲੋਵੇਰਾ ਜੈਲ – ਰੋਜ਼ਾਨਾ ਰਾਤ ਨੂੰ ਲਗਾਓ, ਚਮੜੀ ਤਰੋਤਾਜ਼ਾ ਹੋ ਜਾਵੇਗੀ।

“ਵਿਟਾਮਿਨ c ਵਾਲੀਆਂ ਚੀਜ਼ਾਂ – ਜਿਵੇਂ ਸੰਤਰਾ, ਆਂਬ – ਚਮੜੀ ਨੂੰ ਨਿੱਘਾ ਬਣਾਉਂਦੀਆਂ ਹਨ। ਜਲ ਪਾਨ – ਪਾਣੀ ਵੱਧ ਪੀਓ, ਤਾਂ ਕਿ ਚਮੜੀ ਹਾਈਡਰੇਟ ਰਹੇ।”
“ਟੈਨਿੰਗ ਆਮ ਗੱਲ ਹੈ, ਪਰ ਜੇ ਅਸੀਂ ਸਾਵਧਾਨ ਰਹੀਏ, ਤਾਂ ਇਹ ਨਾ ਹੋਵੇ ਜਾਂ ਘੱਟ ਹੋ ਸਕਦੀ ਏ….। ਤੇ ਹੌਲੀ-ਹੌਲੀ ਚਮੜੀ ਨੂੰ ਨਿਖਾਰ ਵਾਪਸ ਮਿਲ ਸਕਦਾ ਏ…..